38.14 F
New York, US
December 12, 2024
PreetNama
ਫਿਲਮ-ਸੰਸਾਰ/Filmy

ਨੇਹਾ ਕੱਕੜ ਦਾ ਰੋ ਰੋ ਹੋਇਆ ਬੁਰਾ ਹਾਲ

Neha Kakkar Move Challenge:ਬਾਲੀਵੁੱਡ ਸਿੰਗਰ ਨੇਹਾ ਕੱਕੜ ਅੱਜ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹੈ। ਨੇਹਾ ਕੱਕੜ ਨੇ ਆਪਣੀ ਆਵਾਜ਼ ਨਾਲ ਕਈ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਨੇਹਾ ਕੱਕੜ ਦੀ ਆਵਾਜ਼ ਵਿੱਚ ਲੁਕਿਆ ਦਰਦ ਉਨ੍ਹਾਂ ਦੀ ਗਾਇਕੀ ਵਿੱਚ ਸਾਫ਼ ਝਲਕਦਾ ਹੈ। ਇਨ੍ਹੀਂ ਦਿਨੀਂ ਲਾਕਡਾਊਨ ਦੇ ਚੱਲਦੇ ਸੈਲੇਬਸ ਆਏ ਦਿਨ ਕੁਝ ਨਾ ਕੁਝ ਨਵਾਂ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਹਨ ਅਤੇ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਐਂਟਰਟੇਨ ਕਰਦੇ ਰਹਿੰਦੇ ਹਨ।

ਕੁਝ ਸਮਾਂ ਪਹਿਲਾਂ ਨੇਹਾ ਕੱਕੜ ਨੇ ਆਪਣੇ ਇੰਸਟਾਗਰਾਮ ਅਕਾਊੰਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਨੇਹਾ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਜਿਨ ਕੇ ਲੀਏ ਨੂੰ ਗਾਉੰਦੇ ਹੋਏ ਨਜ਼ਰ ਆ ਰਹੀ ਹੈ। ਨੇਹਾ ਕੱਕੜ ਗੀਤ ਨੂੰ ਗਾਉਂਦੇ ਗਾਉਂਦੇ ਕਾਫੀ ਭਾਵੁਕ ਹੋ ਜਾਂਦੀ ਹੈ ਪਰ ਫਿਰ ਅਚਾਨਕ ਨਾਲ ਰੋਂਦੇ ਰੋਂਦੇ ਹੱਸ ਪੈਂਦੀ ਹੈ। ਦਰਅਸਲ ਨੇਹਾ ਨੇ ਇੱਕ ਚੈਲੇਂਜ ਦੇ ਤਹਿਤ ਇਹ ਵੀਡੀਓ ਪੋਸਟ ਕੀਤਾ ਹੈ। ਨੇਹਾ ਨੇ ਇਸ ਵੀਡੀਓ ਵਿੱਚ ਕਈ ਲੋਕਾਂ ਨੂੰ ਟੈਗ ਕਰਦੇ ਹੋਏ ਇਸ ਚੈਲੇਂਜ ਦਾ ਨਾਮ ਮੂੰਵ ਆਨ ਚੈਲੰਜ ਰੱਖਿਆ ਹੈ।
ਨੇਹਾ ਦੇ ਇਸ ਚੈਲੇਂਜ ‘ਤੇ ਕਈ ਲੋਕਾਂ ਨੇ ਪ੍ਰਫਾਰਮ ਕਰਦੇ ਹੋਏ ਉਸ ਨੂੰ ਸ਼ੇਅਰ ਕੀਤਾ ਹੈ। ਜਿਸ ਵਿੱਚ ਪਹਿਲਾਂ ਤਾਂ ਸ਼ਖਸ ਕਾਫੀ ਜ਼ਿਆਦਾ ਦੁਖੀ ਹੁੰਦਾ ਹੈ ਪਰ ਬਾਅਦ ਵਿੱਚ ਉਹ ਬ੍ਰੇਕਅੱਪ ਨਾਲ ਮੂਵ ਆਨ ਕਰ ਜਾਂਦਾ ਹੈ ਅਤੇ ਖੁਸ਼ ਹੋ ਜਾਂਦਾ ਹੈ। ਨੇਹਾ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਜੰਮ ਕੇ ਇਸ ਦੇ ਕਮੈਂਟ ਕਰ ਰਹੇ ਹਨ। ਹੁਣ ਕੁੱਝ ਦਿਨ ਪਹਿਲਾਂ ਨੇਹਾ ਕੱਕੜ ਦਾ ਇੱਕ ਗੀਤ ਜਿਨਕੇ ਲੀਏ ਰਿਲੀਜ਼ ਹੋਇਆ ਜੋ ਕਿ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
ਦੱਸ ਦੇਈਏ ਕਿ ਨੇਹਾ ਦਾ ਇਹ ਗਾਣਾ ਕਾਫੀ ਇਮੋਸ਼ਨਲ ਹੈ। ਗਾਣੇ ਦੀ ਸ਼ੁਰੂਆਤ ਨੇਹਾ ਕੱਕੜ ਦੇ ਸ਼ਾਇਰੀ ਅੰਦਾਜ਼ ਨਾਲ ਹੁੰਦੀ ਹੈ। ਪਿਆਰ ਵਿੱਚ ਧੋਖਾ ਖਾ ਨੇ ਨੇਹਾ ਕੱਕੜ ਆਪਣੇ ਪਤੀ ਦੀ ਬੇਵਫਾਈ ਤੋਂ ਪ੍ਰੇਸ਼ਾਨ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਇੰਸਟਾਗ੍ਰਾਮ ਅਕਾਊਂਟ ‘ਤੇ ਹੈ।

Related posts

ਨੈਸ਼ਨਲ ਐਵਾਰਡ ਵਿਨਰ ਅਦਾਕਾਰ ਸੰਚਾਰੀ ਵਿਜੈ ਦਾ ਹੋਇਆ ਦੇਹਾਂਤ, ਸੜਕ ਹਾਦਸੇ ‘ਚ ਲੱਗੀ ਸੀ ਡੂੰਘੀ ਸੱਟ

On Punjab

ਜਦੋਂ ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸ

On Punjab

ਅਜੇ ਦੇਵਗਨ ਨੇ ਕਦੇ ਨਹੀਂ ਕੀਤਾ ਕਾਜੋਲ ਨੂੰ …, ਆਪ ਕੀਤਾ ਖੁਲਾਸਾ

On Punjab