42.64 F
New York, US
February 4, 2025
PreetNama
ਖਾਸ-ਖਬਰਾਂ/Important News

ਨੈਂਸੀ ਪੇਲੋਸੀ ਫਿਰ ਚੁਣੀ ਗਈ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ , ਪਾਰਟੀ ਦੇ ਛੇ ਮੈਂਬਰਾਂ ਨੇ ਨਹੀਂ ਦਿੱਤਾ ਵੋਟ

ਡੈਮੋਕੇ੍ਰਟਿਕ ਪਾਰਟੀ ਦੀ ਨੈਂਸੀ ਪੇਲੋਸੀ ਨੂੰ ਸਖਤ ਮੁਕਾਬਲੇ ’ਚ ਅਮਰੀਕੀ ਪ੍ਰਤੀਨਿਧੀ ਸਭਾ ਦਾ ਚੌਥੀ ਵਾਰ ਸਪੀਕਰ ਚੁਣਿਆ ਗਿਆ। 80 ਸਾਲਾ ਪੇਲੋਸੀ ਨੂੰ 216 ਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਕੇਵਿਨ ਮੈਕਕਾਥੀ ਨੂੰ 209 ਵੋਟ ਮਿਲੇ। ਸਦਨ ਦੇ ਇਕ ਅਧਿਕਾਰੀ ਮੁਤਾਬਕ ਕੁੱਲ 427 ਵੋਟ ਪਾਏ ਗਏ। ਸਪੀਕਰ ਆਹੁਦੇ ਲਈ ਖੜ੍ਹੇ ਦੋ ਹੋਰ ਉਮੀਦਵਾਰ ਸੀਨੇਟਰ ਟੈਮੀ ਡਕਵਰਥ ਤੇ ਸੰਸਦ ਮੈਂਬਰ ਹਕੀਮ ਜੇਫਰੀਜ ਨੂੰ ਇਕ-ਇਕ ਵੋਟ ਮਿਲਿਆ।

ਜ਼ਿਕਰਯੋਗ ਹੈ ਕਿ ਨਵੰਬਰ ’ਚ ਹੋਪੇਲੋਸੀ ਨੂੰ ਵੋਟ ਨਹੀਂ ਦਿੱਤਾ ਜਦ ਕਿ ਸਾਰੇ 209 ਰਿਪਬਲਿਕਨ ਦੇ ਵੋਟ ਕੇਵਿਨ ਦੇ ਪੱਖ ’ਚ ਪਏ। ਇਹ ਹੁਣ ਸਦਨ ’ਚ ਘੱਟ ਗਿਣਤੀ ਦੇ ਆਗੂ ਹੋਣਗੇ। ਅਮਰੀਕੀ ਪ੍ਰਤੀਨਿਧੀ ਸਭਾ ’ਚ 435 ਮੈਂਬਰਾਂ ਨੂੰ ਮਤਦਾਨ ਦਾ ਅਧਿਕਾਰ ਹੈ ਜਦ ਕਿ ਛੇ ਅਜਿਹੇ ਮੈਂਬਰ ਵੀ ਹੁੰਦੇ ਹਨ ਜੋ ਵੋਟ ਨਹੀਂ ਪਾ ਸਕਦੇ। ਇਹ ਠੀਕ ਹੈ ਕਿ ਪੇਲੋਸੀ ਨੂੰ ਮਾਮੂਲੀ ਅੰਤਰ ਤੋਂ ਜਿੱਤ ਮਿਲੀ ਹੈ ਪਰ 2014 ਦੀ ਤੁਲਨਾ ’ਚ ਉਨ੍ਹਾਂ ਨੂੰ ਇਸ ਵਾਰ ਦੋ ਵੋਟ ਜ਼ਿਆਦਾ ਮਿਲੇ। ਚੌਥੀ ਵਾਰ ਚੁਣੇ ਜਾਣ ਤੋਂ ਬਾਅਦ ਪੇਲੋਸੀ ਨੇ ਬਤੋਰ ਸਪੀਕਰ ਆਪਣੇ ਆਖਰੀ ਕਾਰਜਕਾਲ ਦਾ ਐਲਾਨ ਕਰ ਦਿੱਤਾ।
ਮਨੁੱਖੀ ਅਧਿਕਾਰ ਮੁੱਦਿਆਂ ਦੀ ਵੱਡੀ ਸਮਰਥਕ ਪੇਲੋਸੀ ਨੇ ਚੁਣੇ ਜਾਣ ਤੋਂ ਬਾਅਦ ਕਿਹਾ ਕਿ ਨਵੀਂ ਸੰਸਦ ਦੀ ਸ਼ੁਰੂਆਤ ਬਹੁਤ ਚੁਣੌਤੀ ਸਮੇਂ ’ਚ ਹੋ ਰਹੀ ਹੈ। ਪੇਲੋਸੀ ਨੇ ਕਿਹਾ ਗਲੋਬਲ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਹਰੇਕ ਭਾਈਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਾਡੇ ਤਿੰਨ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।

ਸਾਡੇ ਦਿਲਾਂ ’ਚ ਹਰ ਇਕ ਲਈ ਦਰਦ ਹੈ। ਦੋ ਕਰੋੜ ਤੋਂ ਜ਼ਿਆਦਾ ਲੋਕ ਸੰ¬ਕ੍ਰਮਿਤ ਹੋਏ ਹਨ ਲੱਖਾਂ ਬੇਰੁਜ਼ਗਾਰ ਹੋਏ ਹਨ। ਪੇਲੋਸੀ ਨੇ ਕਿਹਾ ਕਿ 117ਵੀਂ ਸੰਸਦ ਅਮਰੀਕੀ ਇਤਿਹਾਸ ਦੀ ਸਭ ਤੋਂ ਵਿਭਿੰਨ ਸੰਸਦ ਹੋਵੇਗੀ ਕਿਉਂਕਿ ਔਰਤਾਂ ਨੂੰ ਮਤਦਾਨ ਦਾ ਅਧਿਕਾਰ ਮਿਲਣ ਦੇ ਲਗਪਗ 100 ਸਾਲ ਬਾਅਦ ਇੱਥੇ ਰਿਕਾਰਡ 122 ਔਰਤਾਂ ਚੁਣ ਕੇ ਪਹੁੰਚੀਆਂ ਹਨ।

Related posts

ਜਹਾਜ਼ ਦਾ ਫਸਿਆ ਗਿਅਰ, ਮਸਾਂ-ਮਸਾਂ ਬਚੇ 89 ਯਾਤਰੀ

On Punjab

ਅੰਨ੍ਹੇ ਬਾਬੇ ਵਾਂਗ ਦੀ ਇੱਕ ਹੋਰ ਭਵਿੱਖਬਾਣੀ, 2020 ਟਰੰਪ ਅਤੇ ਪੁਤਿਨ ਲਈ ਖ਼ਤਰਨਾਕ

On Punjab

ਆਕਲੈਂਡ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਭਾਰਤੀ ਕੌਂਸਲਖ਼ਾਨਾ: ਮੁਰਮੂ

On Punjab