37.26 F
New York, US
February 6, 2025
PreetNama
ਫਿਲਮ-ਸੰਸਾਰ/Filmy

ਨੈਸ਼ਨਲ ਐਵਾਰਡ ਵਿਨਰ ਐਡੀਟਰ ਵਾਮਨ ਭੌਂਸਲੇ ਦਾ ਦੇਹਾਂਤ, 89 ਸਾਲ ਦੀ ਉਮਰ ‘ਚ ਲਿਆ ਆਖਿਰੀ ਸਾਹ

ਨੈਸ਼ਨਲ ਐਵਾਰਡ ਐਡੀਟਰ ਵਾਮਨ ਭੌਂਸਲੇ ਦਾ ਦੇਹਾਂਤ ਹੋ ਗਿਆ। ਵਾਮਨ ਨੇ 89 ਸਾਲ ਦੀ ਉਮਰ ‘ਚ ਮੁੰਬਈ ‘ਚ ਅੰਤਿਮ ਸਾਹ ਲਿਆ। ਵਾਮਨ ਜਗਤ ਦੇ ਮੰਣੇ-ਪ੍ਰਮੰਣੇ ਐਡੀਟਰ ਰਹੇ ਹਨ। ਉਨ੍ਹਾਂ ਨੇ ਸਾਲ 1978 ‘ਚ ਬੈਟ ਐਡਟਿੰਗ ਦਾ ਨੈਸ਼ਨਲ ਐਵਾਰਡ ਵੀ ਮਿਲਿਆ ਸੀ। ਵਾਮਨ ਦੇ ਦੇਹਾਂਤ ਦੀ ਜਾਣਕਾਰੀ ਫਿਲਮ ਨਿਰਮਾਤਾ/ਨਿਰਦੇਸ਼ਕ ਸੁਭਾਸ਼ ਘਈ ਨੇ ਦਿੱਤੀ ਹੈ।

ਸੁਭਾਸ਼ ਘਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਟਵੀਟ ਕੀਤਾ ਹੈ। ਇਸ ਟਵੀਟ ‘ਚ ਸੁਭਾਸ਼ ਨੇ ਵਾਮਨ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਲਿਖਿਆ, ‘ਵਾਮਨ ਭੌਂਸਲੇ ਸਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਮੇਰੀ ਪਹਿਲੀ ਫਿਲਮ ‘ਕਾਲੀਚਰਣ’ ‘ਚ ਜੀਨੀਅਸ ਐਡੀਟਰ, ਜੋ ਬਾਅਦ ‘ਚ ‘ਖਲਨਾਇਕ’ ਤਕ ਮੇਰੀ ਸਾਰੀ ਫਿਲਮਾਂ ਦੇ ਐਡੀਟਰ ਟੀਚਰ ਰਹੇ ਤੇ ਮੈਂ ਆਪਣੀ ਤਾਲ ਵਰਗੀ ਫਿਲਮਾਂ ਦੀ ਐਡਟਿੰਗ ਲਈ ਪ੍ਰੇਰਿਤ ਕਰਦੇ ਰਹੋ। ਇਕ ਮਹਾਨ ਟੀਚਰ।’

ਇਕ ਹੋਰ ਟਵੀਟ ‘ਚ ਸੁਭਾਸ਼ ਘਈ ਨੇ ਲਿਖਿਆ, ‘ਭਗਵਾਨ ਆਪਣੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਵਾਮਨ ਭੌਂਸਲੇ। ਇਕ ਮਾਸਟਰ ਐਡੀਟਰ ਜਿਸ ਨੇ 1970 ਤੋਂ 1990 ਤਕ 400 ਤੋਂ ਵੀ ਜ਼ਿਆਦਾ ਫਿਲਮਾਂ ਨੂੰ ਐਡਿਟ ਕੀਤਾ ਤੇ 25 ਤੋਂ ਵੀ ਜ਼ਿਆਦਾ ਐਡੀਟਰਜ਼ ਨੂੰ ਟਰੇਨ ਕੀਤਾ। ਉਨ੍ਹਾਂ ਨੇ ਗੁਰੂ ਥਿਰਾਲੀ ਨਾਲ ਵਾਮਨ ਗੁਰੂ ਦੇ ਰੂਪ ‘ਚ ਕੰਮ ਕੀਤਾ। ਉਨ੍ਹਾਂ ਨੇ ਕਈ ਕਮਰਸ਼ੀਅਲ ਤੇ ਨੈਸ਼ਨਲ ਐਵਾਰਡ ਜਿੱਤੇ।

Related posts

  ਪੰਜਾਬੀ ਸਿਨਮੇ ਦਾ ਦਸਤਾਰਧਾਰੀ ‘ਸਿੰਘਮ’

On Punjab

Pregnant Kareena Kapoor ਸ਼ਾਪਿੰਗ ਕਰਦੇ ਹੋਈ ਸਪਾਟ, ਸੋਸ਼ਲ ਮੀਡੀਆ ’ਤੇ ਛਾਇਆ ਅਦਾਕਾਰਾ ਦਾ ਮੈਟਰਨਿਟੀ ਲੁੱਕ, ਵੀਡੀਓ ਵਾਇਰਲ

On Punjab

ਲਤਾ ਮੰਗੇਸ਼ਕਰ ਤੋਂ ਬਾਅਦ ਇਹ ਅਦਾਕਾਰਾ ਹੋਈ ਹਸਪਤਾਲ ‘ਚ ਭਰਤੀ!

On Punjab