PreetNama
ਫਿਲਮ-ਸੰਸਾਰ/Filmy

ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀ

ਨਵੀਂ ਦਿੱਲੀ: 66ਵੇਂ ਨੈਸ਼ਨਲ ਫ਼ਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਐਵਾਰਡਸ ਦਾ ਐਲਾਨ ਅਪਰੈਲ ‘ਚ ਹੋਣਾ ਸੀ ਪਰ ਲੋਕ ਸਭਾ ਵੋਟਾਂ ਕਰਕੇ ਐਵਾਰਡਸ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਇਨ੍ਹਾਂ ਐਵਾਰਡਜ਼ ਆਯੁਸ਼ਮਾਨ ਖੁਰਾਨਾ ਦੀਆਂ ਦੋ ਫ਼ਿਲਮਾਂ ਸ਼ਾਮਲ ਹਨ ਅਤੇ ਐਮੀ ਵਿਰਕ ਦੀ ਪੰਜਾਬੀ ਫ਼ਿਲਮ ਵੀ ਸ਼ਾਮਲ ਹੈ।

ਅੱਜ ਦਿੱਲੀ ‘ਚ ਡਾਇਰੈਕਟੋਰੈਟ ਆਫ਼ ਫ਼ਿਲਮ ਫੈਸਟੀਵਲ ਨੇ ਇਸ ਐਵਾਰਡਸ ਦਾ ਐਲਾਨ ਕੀਤਾ। ਇਸ ‘ਚ ਫ਼ਿਲਮ ਦੀ ਕੈਟਗਰੀ ‘ਚ 31 ਐਵਾਰਡ ਦਿੱਤੇ ਹਏ। ਜਦਕਿ ਨੌਨ ਫੀਚਰ ਫ਼ਿਲਮ ਦੀ ਸ਼੍ਰੇਣ ‘ਚ 23 ਐਵਾਰਡ ਦਿੱਤੇ ਜਾਂਦੇ ਹਨ।ਵੇਖੋ ਐਵਾਰਡ ਦੀ ਪੂਰੀ ਸੂਚੀ

ਬੈਸਟ ਮਸ਼ਹੂਰ ਯਾਨੀ ਪਾਪੂਲਰ ਫ਼ਿਲਮ ਦਾ ਐਵਾਰਡ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਬਧਾਈ ਹੋ’ ਨੂੰ ਮਿਲੀਆ।

ਸਮਾਜਕ ਮੁੱਦੇ ‘ਤੇ ਬਣੀ ਬੈਸਟ ਫ਼ਿਲਮ ਦਾ ਐਵਾਰਡ ਅਕਸ਼ੈ ਕੁਮਾਰ ਦੀ ਫ਼ਿਲਮ ‘ਪੈਡਮੈਨ’ ਨੂੰ ਮਿਲਿਆ।

ਬੈਸਟ ਸਪੋਰਟਿੰਗ ਐਕਟਰਸ ਐਵਾਰਡ– ਸੁਰੇਖਾ ਸੀਕਰੀ (ਬਧਾਈ ਹੋ)

ਬੇਸਟ ਸਾਊਂਡ ਡਿਜ਼ਾਇਨ– #BushwdeepDeepak (ਉਰੀ)

ਬੈਸਟ ਪਲੇਅਬੈਕ ਸਿੰਗਰ– ਅਰਿਜੀਤ ਸਿੰਘ (ਪਦਮਾਵਤ ਦਾ ਗਾਣਾ– ਬਿਨਤੇ ਦਿਲ)

ਬੈਸਟ ਸਕ੍ਰੀਨ ਪਲੇਅ– ਅੰਧਾਧੁਨ

ਬੈਸਟ ਮਿਊਜ਼ਿਕ ਡਾਇਰੈਕਟਰ– ਸੰਜੇ ਲੀਲਾ ਭੰਸਾਲੀ (ਪਦਮਾਵਤ)

ਬੈਸਟ ਸਪੈਸ਼ਲ ਇਫੈਕਟਸ– Awe ਅਤੇ KGF

ਬੈਸਟ ਕੋਰੀਓਗ੍ਰਾਫਰ– ਕੁਰਤੀ ਮਹੇਸ਼ ਮਿਦੀਆ (ਪਦਮਾਵਤ– ਘੂਮਰ)

ਬੈਸਟ ਹਿੰਦੀ ਫ਼ਿਲਮ– ਅੰਧਾਧੁਨ

ਸਪੈਸ਼ਲ ਮੇਂਸ਼ਨ ਐਵਾਰਡ ਚਾਰ ਐਕਟਰ ਸ਼ਰੂਤੀ ਹਰੀਹਰਨਜੋਜੂ ਜੌਰਜਸਾਵਿਤਰੀ ਅਤੇ ਚੰਦਰ ਚੂਹੜ ਰਾਏ ਨੂੰ ਦਿੱਤਾ ਗਿਆ। ਪਿਛਲੇ ਸਾਲ ਬੈਸਟ ਫ਼ਿਲਮ ਦਾ ਐਵਾਰਡ ਰਾਜ ਕੁਮਾਰ ਰਾਓ ਦੀ ਫ਼ਿਲਮ ‘ਨਿਊਟਨ’ ਨੂੰ ਦਿੱਤਾ ਗਿਆ ਸੀ ਜਦਕਿ ਮਰਹੂਮ ਅਦਾਕਾਰ ਸ਼੍ਰੀਦੇਵੀ ਨੂੰ ਫ਼ਿਲਮ ‘ਮੌਮ’ ਲਈ ਬੈਸਟ ਐਕਟਰਸ ਦਾ ਐਵਾਰਡ ਦਿੱਤਾ ਗਿਆ ਸੀ।

Related posts

ਬੇਹੱਦ ਖਾਸ ਅੰਦਾਜ਼ ‘ਚ ਸਲਮਾਨ ਨੇ ਕੀਤਾ ਕੈਟਰੀਨ ਨੂੰ ਬਰਥਡੇ ਵਿਸ਼, ਸ਼ੇਅਰ ਕੀਤੀ ਫੋਟੋ

On Punjab

Bipasha Basu Pregnant : ਮਾਤਾ-ਪਿਤਾ ਬਣਨ ਵਾਲੇ ਹਨ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ, ਅਦਾਕਾਰਾ ਨੇ ਬੇਬੀ ਬੰਪ ਨਾਲ ਸ਼ੇਅਰ ਕੀਤੀ ਪਹਿਲੀ ਤਸਵੀਰ

On Punjab

ਵਿਜੇ ਦਸ਼ਮੀ ‘ਤੇ ਕਰਨ ਜੌਹਰ ਨੇ ਰਾਨੀ-ਕਾਜੋਲ ਨਾਲ ਖੇਡਿਆ ਸਿੰਦੂਰ

On Punjab