ਵਿਦੇਸ਼ਾਂ ਤੋ ਆਉਣ ਵਾਲੇ ਹਰੇਕ ਵਿਅਕਤੀ ਬਾਰੇ ਆਮ ਲੋਕ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ ਤਾਂ ਜ਼ੋ ਸਮੇ ਤੇ ਸਰਵਲੈਸ ਤੇ ਜਾਗਰੁਕਤਾ ਰਾਹੀ ਇਸ ਵਾਇਰਸ ਨੂੰ ਮਾਤ ਦਿੱਤੀ ਜਾ ਸਕੇ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ ਨੇ ਅੱਜ ਸੀ ਐਚ ਸੀ ਮਮਦੋਟ ਵਿੱਖੇ ਨੋਵਲ ਕੋਰੋਨਾ ਵਾਇਰਸ ਬਾਰੇ ਸੱਦੀ ਗਈ ਮੀਟਿੰਗ ਵਿੱਚ ਸਾਂਝੀ ਕੀਤੀ ਗਈ।ਇਸ ਮੀਟਿੰਗ ਵਿੱਚ ਡਾ ਲਕਸ਼ਮੀ,ਡਾ ਪੱਲਵੀ,ਡਾ ਹਰਪ੍ਰੀਤ,ਅੰਕਸ਼ ਭੰਡਾਰੀ ਬੀ ਈ ਈ ਸਮੇਤ ਐਮ ਪੀ ਐਚ ਡਬਲਯੂ ਮੇਲ ਫੀਮੇਲ,ਸੀ ਐਚ ਓਜ਼, ਐਮ ਪੀ ਐਸ,ਆਸ਼ਾ ਵਰਕਰ ਮੌਜੂਦ ਸਨ।ਇਸ ਮੌਕੇ ਡਾ ਮਨਚੰਦਾ ਨੇ ਕਿਹਾ ਕਿ ਸਿਹਤ ਕਾਮਿਆ ਵਲੋ ਘਰ-ਘਰ ਜਾ ਕੇ ਹਰੇਕ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਤੇ ਹੱਥ ਦੀਆਂ ਵਿਧੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ ਤੇ ਸ਼ੀ੍ਰ ਅੰਕੁਸ਼ ਭੰਡਾਰੀ ਬੀ ਈ ਈ ਵਲੋ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ, ਅਮਰਜੀਤ ਸਿੰਘ,ਮਹਿੰਦਰਪਾਲ ਐਮ ਪੀ ਐਚ ਡਬਲਯੂ ਮੇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਾਣਲੇਵਾ ਹੈ , ਜਿਸ ਕਰਕੇ ਇਸ ਨਾਲ ਨੱਜਿਠਣ ਲਈ ਜਿਲ੍ਹੇ ਅਧੀਨ ਹਸਪਤਾਲ ਤੇ ਡਵੀਜ਼ਨਲ ਹਸਪਤਾਲਾਂ ਵਿਖੇ ਆਈਸੋਲੇਸ਼ਨ ਵਾਰਡ ਅਤੇ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ।ਉਨਾਂ੍ਹ ਦੱਸਿਆ ਮਮਦੋਟ ਬਲਾਕ ਦੇ ਸਬ ਸੈਟਰਾਂ ਤੇ ਪਿੰਡਾਂ ਵਿੱਚ ਇਸ ਵਾਇਰਸ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਈ ਜਾ ਰਹੀ ਹੈ। ਅੰਕੁਸ਼ ਭੰਡਾਰੀ ਬੀ ਈ ਈ,ਇਕਬਾਲ ਸਿੰਘ ਐਸ ਆਈ ਨੇ ਦੱਸਿਆ ਕਿ ਇਹ ਵਾਇਰਸ ਜੋ ਹਵਾ ਰਾਹੀਂ ਫੈਲਦਾ ਹੈ ਅਤੇ ਛੂਤ ਦਾ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦਾ ਹੈ । ਇਸ ਦੇ ਮੁੱਖ ਲੱਛਣ ਇਹ ਹਨ ਕਿ ਪੀੜਤ ਨੂੰ ਜੁਖਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ । ਇਸ ਤੋਂ ਬਚਾਅ ਲਈ ਓਪਾਅ ਇਹ ਹਨ ਕਿ ਖਾਂਸੀ ਅਤੇ ਨਿੱਛ ਆਉਣ ਤੇ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕ ਲਓ ਤਾਂ ਜੋ ਨਿਸ਼ਾਣੂ ਹਵਾ ਵਿੱਚ ਨਾ ਫੈਲਣ, ਆਪਣੇ ਹੱਥਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ , ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਅਤੇ ਨਿੱਛਾ ਆਉਂਦੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ, ਵੱਧ ਤੋਂ ਵੱਧ ਪਾਣੀ ਪੀਓ।ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ ਅਤੇ ਫਲੂ ਵਾਲੇ ਵਿਅਕਤੀ ਦੇ ਸਪੰਰਕ ਵਿੱਚ ਨਾ ਆਓ।ਇਸ ਮੌਕੇ ਮੈਡਮ ਹਰਜੀਤ ਸਮੇਤ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।