36.63 F
New York, US
February 23, 2025
PreetNama
ਖਬਰਾਂ/News

ਨੋਵਲ ਕੋਰੋਨਾ ਵਾਇਰਸ ਬਾਰੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ਤੇ ਕੀਤਾ ਆਮ ਲੋਕਾਂ ਨੂੰ ਕੀਤਾ ਜਾਗਰੁਕ

ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ਤੇ ਅੱਜ ਸੀ ਐਚ ਸੀ ਮਮਦੋਟ ਵਿੱਖੇ ਆਮ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਜਾਗਰੁਕ ਕੀਤਾ ਗਿਆ।ਡਾ ਰਜਿੰਦਰ ਮਨਚੰਦਾ ਐਸ ਐਮ ਓ ਸੀ ਐਚ ਸੀ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ ਰੇਖਾ ਮੈਡੀਕਲ ਅਫਸਰ,ਰਵੀ ਕੁਮਾਰ ਐਸ ਐਚ ਓ ਥਾਣਾ ਮਮਦੋਟ, ਅੰਕੁਸ਼ ਭੰਡਾਰੀ ਬੀ ਈ ਈ ਨੇ ਦੱਸਿਆ ਕਿ ਜੁਖਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿੱਚ ਜੇਕਰ ਤਕਲੀਫ ਹੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।ਉਨਾ੍ਹਂ ਦੱਸਿਆ ਕਿ ਵਿਦੇਸ਼ਾਂ ਤੋ ਆਉਣ ਵਾਲੇ ਹਰੇਕ ਵਿਅਕਤੀ ਬਾਰੇ ਆਮ ਲੋਕ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ ਤਾਂ ਜ਼ੋ ਸਮੇ ਤੇ ਸਰਵਲੈਸ ਤੇ ਜਾਗਰੁਕਤਾ ਰਾਹੀ ਇਸ ਵਾਇਰਸ ਨੂੰ ਮਾਤ ਦਿੱਤੀ ਜਾ ਸਕੇ।ਅੱਜ ਸੀ ਐਚ ਸੀ ਮਮਦੋਟ ਵਿੱਖੇ ਨੋਵਲ ਕੋਰੋਨਾ ਵਾਇਰਸ ਬਾਰੇ ਕੀਤੀ ਗਈ ਜਾਗਰੁਕਤਾ ਵਿੱਚ ਡਾ ਪੱਲਵੀ,ਡਾ ਹਰਪ੍ਰੀਤ,ਅੰਕਸ਼ ਭੰਡਾਰੀ ਬੀ ਈ ਈ ਸਮੇਤ ਐਮ ਪੀ ਐਚ ਡਬਲਯੂ ਮੇਲ ਫੀਮੇਲ,ਸੀ ਐਚ ਓਜ਼, ਐਮ ਪੀ ਐਸ,ਆਸ਼ਾ ਵਰਕਰ ਮੌਜੂਦ ਸਨ।ਇਸ ਮੌਕੇ ਡਾ ਰੇਖਾ, ਰਵੀ ਕੁਮਾਰ ਐਸ ਐਚ ਓ ਥਾਣਾ ਮਮਦੋਟ, ਅੰਕਸ਼ ਭੰਡਾਰੀ ਬੀ ਈ ਈ ਨੇ ਕਿਹਾ ਕਿ ਸਿਹਤ ਕਾਮਿਆ ਵਲੋ ਘਰ-ਘਰ ਜਾ ਕੇ ਹਰੇਕ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਤੇ ਹੱਥ ਧੋਣ ਦੀਆਂ ਵਿਧੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।ਉਨਾ੍ਹਂ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ,ਮਹਿੰਦਰਪਾਲ ਐਮ ਪੀ ਐਚ ਡਬਲਯੂ ਮੇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਾਣਲੇਵਾ ਹੈ , ਜਿਸ ਕਰਕੇ ਇਸ ਨਾਲ ਨੱਜਿਠਣ ਲਈ ਜਿਲ੍ਹੇ ਅਧੀਨ ਹਸਪਤਾਲ ਤੇ ਡਵੀਜ਼ਨਲ ਹਸਪਤਾਲਾਂ ਵਿਖੇ ਆਈਸੋਲੇਸ਼ਨ ਵਾਰਡ ਅਤੇ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ।ਉਨਾ੍ਹਂ ਦੱਸਿਆ ਮਮਦੋਟ ਬਲਾਕ ਦੇ ਸਬ ਸੈਟਰਾਂ ਤੇ ਪਿੰਡਾਂ ਵਿੱਚ ਇਸ ਵਾਇਰਸ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਈ ਜਾ ਰਹੀ ਹੈ। ਉਨਾ੍ਹਂ ਦੱਸਿਆ ਕਿ ਇਹ ਵਾਇਰਸ ਜੋ ਹਵਾ ਰਾਹੀਂ ਫੈਲਦਾ ਹੈ ਅਤੇ ਛੂਤ ਦਾ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦਾ ਹੈ । ਇਸ ਦੇ ਮੁੱਖ ਲੱਛਣ ਇਹ ਹਨ ਕਿ ਪੀੜਤ ਨੂੰ ਜੁਖਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ।ਇਸ ਤੋਂ ਬਚਾਅ ਲਈ ਓਪਾਅ ਇਹ ਹਨ ਕਿ ਖਾਂਸੀ ਅਤੇ ਨਿੱਛ ਆਉਣ ਤੇ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕ ਲਓ ਤਾਂ ਜੋ ਨਿਸ਼ਾਣੂ ਹਵਾ ਵਿੱਚ ਨਾ ਫੈਲਣ, ਆਪਣੇ ਹੱਥਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ , ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਅਤੇ ਨਿੱਛਾ ਆਉਂਦੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ, ਵੱਧ ਤੋਂ ਵੱਧ ਪਾਣੀ ਪੀਓ।ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ ਅਤੇ ਫਲੂ ਵਾਲੇ ਵਿਅਕਤੀ ਦੇ ਸਪੰਰਕ ਵਿੱਚ ਨਾ ਆਓ।ਇਸ ਮੌਕੇ ਸੁਖਪਾਲ ਸਿੰਘ ਸਬ ਇੰਸਪੈਕਟਰ, ਕਰਮਜੀਤ ਸਿੰਘ,ਏ ਐਸ ਆਈ,ਮੈਡਮ ਹਰਜੀਤ ਸਮੇਤ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

Related posts

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

Pritpal Kaur

Haryana Election 2024 : ਬੀਬੀ ਰਜਿੰਦਰ ਕੌਰ ਭੱਠਲ ਦਾ ਪੁੱਤਰ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਆਬਜ਼ਰਵਰ ਨਿਯੁਕਤ ਰਾਹੁਲਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਿੰਨਾ ਵਿਕਾਸ Haryana ‘ਚ ਕਾਂਗਰਸ ਸਰਕਾਰ ਵੇਲੇ ਹੋਇਆ ਹੈ, ਉਨਾਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ। ਉਨਾਂ ਨੇ ਵਿਧਾਨ ਸਭਾ ਚੋਣਾਂ ਹਰਿਆਣਾ ਦਾ ਆਬਜ਼ਰਵਰ ਲਾਏ ਜਾਣ ਤੇ ਜਿੱਥੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।

On Punjab