ਮਜ਼ਬੂਤ ਮਾਨਸਿਕਤਾ ਤੇ ਆਪਣੀ ਫਿਟਨੈੱਸ ਨਾਲ ਟੈਨਿਸ ਦੇ ਬਿੱਗ ਥ੍ਰੋ ’ਚ ਸ਼ਾਮਲ ਨੋਵਾਕ ਜੇਕੇਵਿਕ ਦੇ ਸੁਪਨੇ ਨੂੰ ਰੂਸ ਦੇ ਡੇਨਿਲ ਮੇਦਵੇਦੇਵ ਨੇ ਤੋੜ ਦਿੱਤਾ ਹੈ। ਸੁਪਨਾ ਟੁੱਟਣ ਤੇ ਮੈਚ ਹਾਰਨ ਤੋਂ ਬਾਅਦ ਜੋਕੋਵਿਕ ਤੋਲੀਏ ’ਚ ਮੂੰਹ ਲੁਕਾ ਕੇ ਰੌਂਦੇ ਨਜ਼ਰ ਆਏ। ਯੂਐੱਸਏ ਓਪਨ ਦੇ ਸ਼ੁਰੂਆਤ ਤੋਂ ਪਹਿਲਾਂ ਹੀ ਮੇਦਵੇਦੇਵ ਨੇ ਜੋਕੋਵਿਕ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇ ਰੋਜ਼ਰ ਫੇਡਰਰ ਤੇ ਰਾਫੇਲ ਨਡਾਲ ਵਰਗੇ ਖਿਡਾਰੀ ਇਸ ਵਾਰ ਨਹੀਂ ਖੇਡ ਰਹੇ ਹਨ ਤਾਂ ਵੀ ਉਨ੍ਹਾਂ ਲਈ ਜਿੱਤ ਦੀ ਰਾਹ ਸੌਖੀ ਨਹੀਂ ਹੋਵੇਗੀ। ਉਸ ਸਮੇਂ ਮੇਦਵੇਦੇਵ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਆਪਣੇ ਬਿਆਨ ’ਚ ਉਹ ਇਸ ਸਭ ਨੂੰ ਸੱਚ ਕਰ ਕੇ ਵਿਖਾ ਦੇਣਗੇ। ਜੋਕੋਵਿਕ ਲਈ ਇਹ ਮੈਚ ਇਸ ਲਈ ਵੀ ਇਤਿਹਾਸਿਕ ਸੀ ਕਿ ਕਿਉਂਕਿ ਇਸ ’ਚ ਜਿੱਤ ਦਰਜ ਕਰਨ ਦੇ ਨਾਲ ਹੀ ਉਹ ਨਾ ਸਿਰਫ ਇਕ ਹੀ ਕੈਲੰਡਰ ਸਾਲ ਦੇ ਚੌਥੇ ਗ੍ਰੈਂਡਸਲੈਮ ਖਿਡਾਬ ਨੂੰ ਜਿੱਤਦੇ ਬਲਕਿ ਸਭ ਤੋਂ ਜ਼ਿਆਦਾ 21 ਗ੍ਰੈਂਡਸਲੈਮ ਖਿਤਾਬ ਜਿੱਤਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲੈਂਦੇ। ਪਰ ਮੇਦਵੇਦੇਵ ਨੇ ਫਾਈਨਲ ’ਚ ਉਨ੍ਹਾਂ ਨੂੰ ਸਿੱਧੇ ਸੈੱਟਾਂ ’ਚ 6-4,6-4,6-4 ਨਾਲ ਹਰਾ ਦਿੱਤਾ। ਇਸ ਹਾਰ ਕਾਰਨ ਜੋਕੋਵਿਕ 1969 ਤੋਂ ਬਾਅਦ ਇਕ ਹੀ ਕੈਲੰਡਰ ਸਾਲ ਦੇ ਚਾਰ ਗ੍ਰੈਂਡਸਲੈਮ ਖਿਤਾਬ ਜਿੱਤਣ ਵਾਲੇ ਖਿਡਾਰੀ ਨਾ ਬਣ ਸਕੇ। ਡਾਨ ਬਜ ਨੇ 1938 ’ਚ ਤੇ ਉਸ ਤੋਂ ਬਾਅਦ ਰਾਡ ਲੇਵਰ ਨੇ ਦੋ ਵਾਰ 1962 ਤੇ 1969 ’ਚ ਚਾਰ ਗ੍ਰੈਂਡਸਲੈਮ ਖਿਤਾਬ ਆਪਣੇ ਨਾਂ ਕੀਤੇ ਸਨ। ਉਸ ਤੋਂ ਬਾਅਦ ਕੋਈ ਵੀ ਖਿਡਾਰੀ ਇਸ ਤਰ੍ਹਾਂ ਨਹੀਂ ਕਰ ਸਕਿਆ। ਮੇਦਵੇਦੇਵ ਨੇ ਪਹਿਲਾਂ ਜਰਮਨ ਦੇ ਖਿਡਾਰੀ ਅਲੈਕਜ਼ੈਂਡਰ ਜਵੇਰੇਵ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਜੋਕੋਵਿਕ ਨੂੰ ਹਰਾ ਕੇ ਉਨ੍ਹਾਂ ਦਾ ਗੋਲਡਮ ਸਲੈਮ (ਇਕ ਹੀ ਕੈਲੰਡਰ ਸਾਲ ਦੇ ਚੌਥੇ ਗ੍ਰੈਂਡਸਲੈਮ ਤੇ ਓਲੰਪਿਕ ਗੋਲਡ ਮੈਡਲ) ਜਿੱਤਣ ਦਾ ਸੁਪਨਾ ਤੋੜ ਦਿੱਤਾ ਸੀ। ਵਿਸ਼ਵ ਦੇ ਨੰਬਰ ਦੋ ਖਿਡਾਰੀ ਮੇਦਵੇਦੇਵ ਨੂੰ ਇਸੇ ਸਾਲ ਆਸਟ੍ਰੇਲੀਅਨ ਓਪਨ ਦੇ ਫਾਈਨਲ ’ਚ ਜੋਕੋਵਿਕ ਕੋਲੋਂ ਹਾਰ ਮਿਲੀ ਸੀ। ਇਸ ਤਰ੍ਹਾਂ ਹੁਣ ਮੇਦਵੇਦੇਵ ਨੇ ਇਸ ਦਾ ਬਦਲਾ ਲੈ ਲਿਆ।
ਸਤੋਸੁਰ ਤੇ ਝਾਂਗ ਨੇ 2019 ’ਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਇਸ ਦੇ ਨਾਲ ਹੀ ਆਪਣੇ ਲਗਾਤਾਰ 11 ਮੈਚ ਜਿੱਤ ਲਏ ਹਨ। ਯੂਐੱਸ ਓਪਨ ’ਚ ਆਉਣ ਤੋਂ ਪਹਿਲਾਂ ਇਨ੍ਹਾਂ ਨੇ ਪਿਛਲੇ ਮਹੀਨੇ ਸਿਨਸਿਨਾਟੀ ਓਪਨ ਜਿੱਤਿਆ ਸੀ।