31.48 F
New York, US
February 6, 2025
PreetNama
ਖਬਰਾਂ/News

ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਟਾਲਾ : ਨਜ਼ਦੀਕੀ ਪਿੰਡ ਧੂੱਪਸੜੀ ਵਿਖੇ ਇਕ ਨੌਜਵਾਨ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਬੀਤੀ ਰਾਤ ਕਰੀਬ ਇਕ ਵਜੇ ਦੀ ਹੈ ਅਤੇ ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਕਰਨ ਵਾਲੇ ਮੁਲਾਜ਼ਮ ਨੇ ਇਕ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੇ ਸੁੱਖ ਆਸਨ ਵਾਲੇ ਕਮਰੇ ਅੰਦਰ ਵੇਖ ਕੇ ਲਲਕਾਰਿਆ। ਸੁਰੱਖਿਆ ਕਰਮਚਾਰੀ ਨੂੰ ਵੇਖਦਿਆਂ ਨੌਜਵਾਨ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਕਤ ਨੌਜਵਾਨ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।
ਘਟਨਾ ਦੀ ਜਾਨਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਕਰੀਬ ਤਿੰਨ ਘੰਟਿਆਂ ਉਪਰੰਤ ਪਹੁੰਚੀ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫੜੇ ਗਏ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਪੰਜਾਬ ਪੁਲਿਸ ਵਿਚ ਤਾਇਨਾਤ ਇੱਕ ਏਐਸਆਈ ਦਾ ਬੇਟਾ ਦੱਸਿਆ ਜਾ ਰਿਹਾ ਹੈ।
ਗੁਰਦੁਆਰਾ ਕਮੇਟੀ ਵੱਲੋਂ ਸੁਰੱਖਿਆ ਲਈ ਰੱਖੇ ਗਾਰਡ ਤਰਸੇਮ ਮਸੀਹ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੂਰੀ ਘਟਨਾ ਗੁਰਦੁਆਰਾ ਸਾਹਿਬ ਅੰਦਰ ਸੁਰੱਖਿਆ ਲਈ ਲਗਾਏ ਗਏ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੈ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਅਸ਼ੀਸ਼ ਪਵਾਰ ਬੀਤੀ ਰਾਤ ਕਰੀਬ ਇਕ ਵਜੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ ਅਤੇ ਉਸ ਨੇ ਪਹੀਲਾਂ ਤਾਂ ਗੁਰਦੁਆਰਾ ਸਾਹਿਬ ਅੰਦਰ ਰੱਖੇ ਧਾਰਮਿਕ ਚਿੰਨ੍ਹ ਅਤੇ ਗੋਲਕ ਦੀ ਭੰਨਤੋੜ ਕੀਤੀ। ਉਸ ਤੋਂ ਬਾਅਦ ਉਕਤ ਨੌਜਵਾਨ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਹਿਬ ਵਿਖੇ ਬਣੇ ਸੁੱਖ ਆਸਨ ਕਮਰੇ ਵਿਚ ਦਾਖਲ ਹੋਇਆ ਅਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਉਪੱਰ ਦਿੱਤੀ ਗਈ ਰਜ਼ਾਈ ਨੂੰ ਲਾਹ ਕੇ ਦੂਰ ਲੈ ਗਿਆ। ਸੁਰੱਖਿਆ ਮੁਲਾਜ਼ਮ ਤਰਸੇਮ ਮਸੀਹ ਨੇ ਦੱਸਿਆ ਕਿ ਉਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਉਸ ਵੇਲੇ ਮਿਲੀ ਜਦੋਂ ਰਾਤ ਨੂੰ ਪਹਿਰਾ ਦਿੰਦੇ ਸਮੇਂ ਉਸ ਨੇ ਗੁਰਦੁਆਰਾ ਸਾਹਿਬ ਦੇ ਇਕ ਕਮਰੇ ਅੰਦਰ ਲਾਈਟ ਜਗਦੀ ਅਤੇ ਸੁੱਖ ਆਸਨ ਕਮਰੇ ਦੇ ਪਰਦੇ ਹਿੱਲਦੇ ਵੇਖੇ। ਘਟਨਾ ਦੌਰਾਨ ਸੁਰੱਖਿਆ ਗਾਰਡ ਵੱਲੋਂ ਉਕਤ ਨੌਜਵਾਨ ਨੂੰ ਲਲਕਾਰੇ ਜਾਣ ਤੇ ਉਸ ਨੇ ਗੁਰਦੂਆਰਾ ਸਾਹਿਬ ਦੀ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਗਾਰਡ ਨੇ ਆਪਣੀ ਸੂਝਬੂਝ ਦਾ ਇਸਤੇਮਾਲ ਕਰਦਿਆਂ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੂਰੀ ਘਟਨਾ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੀ।
ਉੱਥੇ ਦੂਜੇ ਪਾਸੇ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਬਟਾਲਾ ਦੇ ਡੀਐੱਸਪੀ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਇਕ ਨੌਜਵਾਨ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਉਕਤ ਘਟਨਾ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ ਪਰ ਕਮੇਟੀ ਵੱਲੋਂ ਬਿਆਨ ਦਰਜ ਕਰਵਾਉਣ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਕਹਿਣਾ ਹੈ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦਾ
ਹਾਲਾਂਕਿ ਉਕਤ ਘਟਨਾ ਦੌਰਾਨ ਢੜੇ ਗਏ ਨੌ ਜਵਾਨ ਅਸ਼ੀਸ਼ ਪਵਾਰ ਨੇ ਕਿਹਾ ਕਿ ਉਹ ਬੀਤੀ ਰਾਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਣ ਕਾਰਨ ਆਪਣੇ ਘਰੋਂ ਚਲਾ ਆਇਆ ਸੀ। ਰਾਤ ਨੂੰ ਜਦੋਂ ਉਸ ਨੂੰ ਠੰਢ ਲੱਗਣ ਲੱਗੀ ਤਾਂ ਉਹ ਠੰਢ ਤੋਂ ਬਚਣ ਲਈ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ ਅਤੇ ਏਸੇ ਕਾਰਨ ਹੀ ਉਸ ਨੇ ਰਜ਼ਈ ਵੀ ਚੁੱਕੀ ਸੀ।

Related posts

ਉਰਦੂ ਆਮੋਜ਼ ਕੋਰਸ ਦੀਆਂ ਕਲਾਸਾਂ 7 ਜਨਵਰੀ 2019 ਤੋਂ ਸ਼ੁਰੂ : ਡਾਇਰੈਕਟਰ ਭਾਸ਼ਾ ਵਿਭਾਗ

Pritpal Kaur

Stay home Save Lives

Pritpal Kaur

ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ

On Punjab