PreetNama
ਖਾਸ-ਖਬਰਾਂ/Important News

ਪਕਿਸਤਾਨ ਸੈਨਾ ਮੁਖੀ ਬਾਜਵਾ ਨੇ ਦਿੱਤੀ ਜੰਗ ਦੀ ਧਮਕੀ

ਨਵੀਂ ਦਿੱਲੀ: ਚੀਨ ਤੋਂ ਬਾਅਦ ਹੁਣ ਪਾਕਿਸਤਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ‘ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ’ ਜਿੱਤਣ ‘ਚ ਸਫਲ ਹੋਵੇਗਾ। ਬਾਜਵਾ ਨੇ ਕਿਹਾ, “ਅਸੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ, ਜੋ ਸਾਡੇ ‘ਤੇ ਪੰਜਵੀਂ ਪੀੜ੍ਹੀ ਜਾਂ ਹਾਈਬ੍ਰਿਡ ਯੁੱਧ ਦੇ ਰੂਪ ‘ਚ ਥੋਪੀ ਗਈ ਹੈ। ਇਸ ਦਾ ਉਦੇਸ਼ ਦੇਸ਼ ਤੇ ਇਸ ਦੇ ਹਥਿਆਰਬੰਦ ਲੜਾਕਿਆਂ ਨੂੰ ਬਦਨਾਮ ਕਰਨਾ ਅਤੇ ਅਰਾਜਕਤਾ ਫੈਲਾਉਣਾ ਹੈ।”

ਜਨਰਲ ਬਾਜਵਾ ਨੇ ਕਿਹਾ, “ਮੈਂ ਆਪਣੇ ਦੇਸ਼ ਤੇ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਸ਼ਾਂਤੀ ਪਸੰਦ ਦੇਸ਼ ਹੈ, ਪਰ ਜੇ ਸਾਡੇ ‘ਤੇ ਜੰਗ ਥੋਪੀ ਗਈ ਤਾਂ ਅਸੀਂ ਹਰ ਹਮਲੇ ਦਾ ਜਵਾਬ ਦੇਵਾਂਗੇ। ਅਸੀਂ ਇਸ ਖ਼ਤਰੇ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਰਾਸ਼ਟਰ ਦੇ ਸਮਰਥਨ ਨਾਲ ਇਹ ਯੁੱਧ ਜ਼ਰੂਰ ਜਿੱਤ ਸਕਾਂਗੇ। ”
ਧਾਰਾ 370 ਨੂੰ ਕਸ਼ਮੀਰ ‘ਚੋਂ ਹਟਾਏ ਇਕ ਸਾਲ ਹੋ ਗਿਆ ਹੈ, ਪਰ ਹੁਣ ਤਕ ਪਾਕਿਸਤਾਨ ਅਜੇ ਵੀ ਇਹ ਹੀ ਰਾਗ ਅਲਾਪ ਰਿਹਾ ਹੈ। ਕਸ਼ਮੀਰ ਦੇ ਮੁੱਦੇ ਨੂੰ ਉਠਾਉਂਦਿਆਂ ਜਨਰਲ ਬਾਜਵਾ ਨੇ ਕਿਹਾ ਕਿ ਭਾਰਤ ਨੇ ਇਕ ਵਾਰ ਫਿਰ ਖਿੱਤੇ ‘ਚ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ ਤੇ ਨਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਰੱਦ ਕਰ ਦਿੱਤਾ ਹੈ।

ਬਾਜਵਾ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਮਾਮਲਾ ਭਾਵੇਂ ਕਸ਼ਮੀਰ ਦਾ ਹੈ ਜਾਂ ਕੰਟਰੋਲ ਰੇਖਾ ਦਾ, ਪਾਕਿਸਤਾਨ ਆਪਣੇ ਲੋਕਾਂ ਨੂੰ ਬਹਿਕਾਉਣ ਲਈ ਕਿਸੇ ਵੀ ਹੱਦ ਤੱਕ ਝੂਠ ਬੋਲਣ ਲਈ ਤਿਆਰ ਹੈ।

Related posts

ਅਮਰੀਕਾ ਦਾ ਦਾਅਵਾ! ਕੋਵਿਡ-19 ਦਾ ਨਜਾਇਜ਼ ਲਾਹਾ ਲੈ ਰਿਹਾ ਚੀਨ

On Punjab

Rohit ਦੀ ਜਿਗਰੀ ਦੀ ਬਾਇਓਪਿਕ ਹੋਵੇਗੀ ਸੁਪਰ-ਡੁਪਰ ਹਿੱਟ! ਸਟਾਰ ਅਦਾਕਾਰ Vikrant Massey ਨੇ ਰੋਲ ਕਰਨ ਦੀ ਜਤਾਈ ਇੱਛਾ

On Punjab

ਖਾਣਾ ਪਕਾਉਣ ਦਾ ਤੇਲ ਨਾਲ ਵਧ ਰਿਹੈ ਕੋਲਨ ਕੈਂਸਰ ਦਾ ਖ਼ਤਰਾ, ਜੇ ਨਾ ਹੋਏ ਸਾਵਧਾਨ ਤਾਂ ਗੁਆ ​​ਸਕਦੇ ਹੋ ਤੁਸੀਂ ਆਪਣੀ ਜਾਨ

On Punjab