ਪਟਿਆਲਾ-ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ ’ਤੇ ਪਟਿਆਲਾ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਾਂਸਟੇਬਲਾਂ ਨੂੰ ਤਰੱਕੀ ਦੇ ਕੇ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ 73, ਜੀਆਰਪੀ ਦੇ 19, ਸੰਗਰੂਰ ਦੇ 18, ਬਰਨਾਲਾ ਦੇ 10 ਤੇ ਮਾਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ ਹੈ। ਸ੍ਰੀ ਸਿੱਧੂ ਨੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਡੀਆਈਜੀ ਪਟਿਆਲਾ ਰੇਂਜ ਅਧੀਨ ਆਉਂਦੇ ਚਾਰ ਜ਼ਿਲ੍ਹਿਆਂ ਦੇ 107 ਤੇ ਜੀਆਰਪੀ ਦੇ 19 ਕਰਮਚਾਰੀਆਂ ਸਣੇ ਕੁੱਲ 126 ਪੁਲੀਸ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ।