74.89 F
New York, US
April 30, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਤਨੀ ਦੀ ਹੱਤਿਆ ਦੋਸ਼ ’ਚ ਕਬੱਡੀ ਖਿਡਾਰੀ ਸ਼ਕਤੀਮਾਨ ਕਾਬੂ, ਮਾਂ-ਪਿਓ ਤੇ ਭਰਾ ਨਾਮਜ਼ਦ

ਕੋਟਕਪੂਰਾ- ਆਪਣੀ ਪਤਨੀ ਨੂੰ ਕਥਿਤ ਤੌਰ ’ਤੇ ਗਲਾ ਘੁੱਟ ਕੇ ਮਾਰਨ ਵਾਲੇ ਸਾਬਕਾ ਕਬੱਡੀ ਖਿਡਾਰੀ ਜਸਪ੍ਰੀਤ ਸਿੰਘ ਸ਼ਕਤੀਮਾਨ ਨੂੰ ਕੋਟਕਪੂਰਾ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਸ਼ਕਤੀਮਾਨ ਦੇ ਪਿਤਾ ਮਹਿੰਦਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਸੁਖਵੰਤ ਸਿੰਘ ਨੂੰ ਵੀ ਨਾਮਜ਼ਦ ਕਰ ਕਰਦਿਆਂ ਉਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ।

ਜਤਿੰਦਰ ਸਿੰਘ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਪਿੰਡ ਬ੍ਰਾਹਮਣਵਾਲਾ ਦੀ ਗਗਨਦੀਪ ਕੌਰ ਦਾ ਵਿਆਹ ਜਸਪ੍ਰੀਤ ਸਿੰਘ ਸ਼ਕਤੀਮਾਨ ਦੇ ਨਾਲ ਕਰੀਬ 17 ਸਾਲ ਪਹਿਲਾਂ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਗਗਨਦੀਪ ਦੇ ਭਰਾ ਬਲਤੇਜ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਭੈਣ ਨਾਲ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਲੜਾਈ ਝਗੜਾ ਕਰਦੇ ਰਹਿੰਦੇ ਸਨ।

ਉਨ੍ਹਾਂ ਦੱਸਿਆ ਕਿ ਪੰਚਾਇਤ ਵਿੱਚ ਫੈਸਲਾ ਹੋਇਆ ਸੀ ਕਿ ਕੁਝ ਜ਼ਮੀਨ ਉਸਦੀ ਭੈਣ ਵਾਹੇਗੀ ਜੋ 25 ਅਪਰੈਲ ਤੋਂ ਸ਼ੁਰੂ ਕਰਨੀ ਸੀ।

ਡੀਐਸਪੀ ਨੇ ਦੱਸਿਆ ਕਿ ਗਗਨਦੀਪ ਕੌਰ ਨੇ ਘਟਨਾ ਵਾਲੇ ਦਿਨ ਸਵੇੇਰੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਜ਼ਮੀਨ ਵਿਚੋਂ ਜਸਪ੍ਰੀਤ ਸਿੰਘ ਸ਼ਕਤੀਮਾਨ, ਉੁਸ ਦਾ ਪਿਤਾ, ਮਾਤਾ ਅਤੇ ਭਰਾ ਮਿਲ ਕੇ ਮਿੱਟੀ ਚੁੱਕਣ ਦੀ ਤਿਆਰੀ ਵਿੱਚ ਹਨ, ਇਸ ਲਈ ਉਹ ਖੇਤ ਜਾ ਰਹੀ ਹੈ।

ਦਰਜ ਸ਼ਿਕਾਇਤ ਅਨੁਸਾਨ ਜਦੋਂ ਬਲਤੇਜ ਸਿੰਘ ਪਿੰਡ ਪਹੁੰਚਿਆ ਤਾਂ ਉਸ ਦੀ ਭੈਣ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਡੀਐਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਚਾਰਾਂ ਖਿਲਾਫ ਕੇਸ ਦਰਜ ਕਰ ਕੇ ਕਤਲ ਪਿੱਛੋਂ ਫ਼ਰਾਰ ਹੋਏ ਸ਼ਕਤੀਮਾਨ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਚੀਨ ‘ਤੇ ਸਖਤ ਹੋਏ ਟਰੰਪ, ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਲਗਾਉਣਗੇ ਜ਼ਿਆਦਾ ਟੈਕਸ

On Punjab

ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ, ਹੁਣ ਤੱਕ 128 ਮਾਮਲੇ ਆਏ ਸਾਹਮਣੇ

On Punjab

ਹੈਰਿਸ ਦੇ ਉਪ ਰਾਸ਼ਟਰਪਤੀ ਬਣਦੇ ਹੀ ਪਤੀ ਡੌਗ ਐਮਹੋਫ ਹੋਣਗੇ ਅਮਰੀਕਾ ਦੇ ਪਹਿਲੇ Second Gentleman

On Punjab