PreetNama
ਫਿਲਮ-ਸੰਸਾਰ/Filmy

ਪਤਨੀ ਬਿਪਾਸ਼ਾ ਨਾਲ ਮਾਲਦੀਵ ਵੇਕੇਸ਼ਨ ‘ਤੇ ਕਰਣ ਸਿੰਘ ਗਰੋਵਰ

Bipasha Karan maldives holiday : ਅਦਾਕਾਰ ਕਰਣ ਸਿੰਘ ਗਰੋਵਰ ਐਤਵਾਰ ਮਤਲਬ ਕਿ 23 ਫਰਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ ਪਹਿਲਾਂ ਤੋਂ ਹੀ ਇਸ ਜਨਮਦਿਨ ਨੂੰ ਖਾਸ ਮਨਾਉਣ ਲਈ ਪਤਨੀ ਬਿਪਾਸ਼ਾ ਬਸੁ ਨਾਲ ਮਾਲਦੀਪ ਵੇਕੇਸ਼ਨ ਉੱਤੇ ਗਏ ਹੋਏ ਹਨ।

ਬਿਪਾਸ਼ਾ ਇਸ ਦੌਰਾਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ਜਿਸ ਵਿੱਚ ਕਪਲ ਇੰਨਜੁਆਏ ਕਰਦਾ ਨਜ਼ਰ ਆ ਰਿਹਾ ਹੈ। ਬਿਪਾਸ਼ਾ ਬਸੁ ਇੰਸਟਾਗ੍ਰਾਮ ਉੱਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੇ ਹਨ ਜਿਸ ਵਿੱਚ ਕਪਲ ਕਾਫੀ ਇੰਨਜੁਆਏ ਕਰਦੇ ਨਜ਼ਰ ਆ ਰਹੇ ਹਨ। ਕਰਣ ਬਲੈਕ ਸ਼ਰਟ ਵਿੱਚ ਹਨ ਉੱਥੇ ਹੀ ਬਿਪਾਸਾ ਬਸੁ ਯੇਲੋ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ।

ਕਪਲ ਦੀ ਕਿਊਟ ਬਾਂਡਿੰਗ ਤਸਵੀਰਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬਿਪਾਸ਼ਾ ਨੇ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ – ਮੈਂ ਅਤੇ ਮੇਰਾ ਪਿਆਰ। ਬਿਪਾਸ਼ਾ ਵੀ ਪਤੀ ਕਰਣ ਸਿੰਘ ਗਰੋਵਰ ਦੇ ਜਨਮਦਿਨ ਦੇ ਮੌਕੇ ਉੱਤੇ ਕਾਫ਼ੀ ਐਕਸਾਇਟਡ ਹੈ। ਉਹ ਤਸਵੀਰਾਂ ਦੇ ਨਾਲ ਇਸ ਬਿਊਟੀਫੁਲ ਰਿਲੇਸ਼ਨਸ਼ਿਪ ਲਈ ਭਗਵਾਨ ਦਾ ਧੰਨਵਾਦ ਵੀ ਕਰ ਰਹੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਪਲ ਨੂੰ ਵਿਆਹ ਦੇ 4 ਸਾਲ ਹੋ ਚੁੱਕੇ ਹਨ। ਕਰਣ ਅਤੇ ਬਿਪਾਸ਼ਾ ਇੰਡਸਟਰੀ ਦੇ ਚਰਚਿਤ ਕਪਲਸ ਵਿੱਚੋਂ ਇੱਕ ਹਨ। ਬਿਪਾਸ਼ਾ ਬਸੁ ਮਾਲਦੀਵ ਦੇ ਖੂਬਸੂਰਤ ਨਜਾਰਿਆਂ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਰੇ ਹਨ। ਉਨ੍ਹਾਂ ਨੇ ਆਪਣੀਆਂ ਕੁੱਝ ਸੋਲੋ ਇਮੇਜ ਵੀ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਤਾਜੀ ਧੁੱਪ ਦਾ ਮਜਾ ਲੈ ਰਹੀ ਹੈ।

ਬਿਪਾਸ਼ਾ ਬਸੁ ਨੇ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ – ‘ਸੂਰਜ ਕੋ ਸੋਕਤੇ ਹੂਏ’। ਬਿਪਾਸ਼ਾ ਤੇ ਕਾਰਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।

Related posts

Lockdown ਦੌਰਾਨ ਇੰਝ ਸਮਾਂ ਬਿਤਾ ਰਹੀ ਹੈ ਮਲਾਇਕਾ, ਸਾਂਝੀ ਕੀਤੀ ਇਹ ਪੋਸਟ

On Punjab

ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਵਿਆਹ ਦੇ ਦੋ ਸਾਲ ਬਾਅਦ ਹੋਏ ਵੱਖ, ਪੜ੍ਹੋ ਪੂਰੀ ਖ਼ਬਰ

On Punjab

‘ਦੋ ਜਿਸਮ ਇਕ ਜਾਨ,’ਕੰਗਨਾ ਰਣੌਤ ਨੇ ਭੈਣ ਰੰਗੋਲੀ ਦੇ ਜਨਮ-ਦਿਨ ‘ਤੇ ਸਪੈਸ਼ਲ ਪੋਸਟ ਨਾਲ ਜਿੱਤਿਆ ਦਿਲ

On Punjab