ਬਾਲੀਵੁੱਡ ਦੀ ‘ਦੇਸੀ ਗਰਲ’ ਕਹੀ ਜਾਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਸ ਸਮੇਂ ਕਾਫੀ ਚਰਚਾ ‘ਚ । ਪ੍ਰਿਅੰਕਾ ਚੋਪੜਾ ਨੇ ਬੀਤੇ ਦਿਨ ਆਪਣੇ ਨਾਂ ਤੋਂ ਪਤੀ ਨਿਕ ਜੋਨਸ ਦਾ ਸਰਨੇਮ ਹਟਾ ਦਿੱਤਾ ਹੈ। ਉਦੋਂ ਤੋਂ ਹੀ ਦੋਵਾਂ ਦੇ ਵੱਖ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਅਫਵਾਹਾਂ ਦੇ ਵਿਚਕਾਰ ਹੁਣ ਪ੍ਰਿਅੰਕਾ ਚੋਪੜਾ ਨੇ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ। ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪਹਿਲੀ ਪੋਸਟ ਪਾਈ ਹੈ। ਪ੍ਰਿਅੰਕਾ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਅਤੇ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ‘ਦਿ ਮੈਟ੍ਰਿਕਸ ਰਿਸੈਕਸ਼ਨ’ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ‘ਚ ਪ੍ਰਿਅੰਕਾ ਚੋਪੜਾ ਦੀ ਪਹਿਲੀ ਲੁੱਕ ਵੀ ਨਜ਼ਰ ਆ ਰਹੀ ਹੈ। ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਪ੍ਰਿਅੰਕਾ ਚੋਪੜਾ ਨੇ ਇਹ ਪੋਸਟਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸ਼ੇਅਰ ਕੀਤਾ ਹੈ। ਇਸ ਪੋਸਟਰ ‘ਚ ਪ੍ਰਿਅੰਕਾ ਚੋਪੜਾ ਦਾ ਲੁੱਕ ਵੀ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ। ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਦਰਸ਼ਕ ਪ੍ਰਿਅੰਕਾ ਚੋਪੜਾ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿਚ ਪ੍ਰਿਅੰਕਾ ਅੰਤਰਰਾਸ਼ਟਰੀ ਸਿਤਾਰੇ ਕੀਨੂ ਰੀਵਜ਼, ਕੈਰੀ-ਆਨ ਮੌਸ, ਜਾਡਾ ਪਿੰਕੇਟ ਸਮਿਥ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਦਾ ਇਹ ਚੌਥਾ ਪੋਸਟਰ ਹੈ, ਇਸ ਤੋਂ ਪਹਿਲਾਂ ਸ਼ੇਅਰ ਕੀਤੇ ਗਏ ਪੋਸਟਰਾਂ ‘ਚ ਪ੍ਰਿਅੰਕਾ ਨਜ਼ਰ ਨਹੀਂ ਆਈ ਸੀ। ਜਿਸ ਕਾਰਨ ਉਸ ਦੇ ਸਰੋਤਿਆਂ ਵਿਚ ਕੁਝ ਉਦਾਸੀ ਵੀ ਸੀ। ਇਸ ਨਵੇਂ ਪੋਸਟਰ ‘ਚ ਪ੍ਰਿਅੰਕਾ ਚੋਪੜਾ ਦਾ ਕਿਰਦਾਰ ਕਾਫੀ ਪ੍ਰਭਾਵਸ਼ਾਲੀ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਪਿਛਲੇ ਦਿਨੀਂ ਆਪਣੇ ਨਾਮ ਦੇ ਅੱਗੇ ਤੋਂ ਆਪਣੇ ਪਤੀ ਦਾ ਸਰਨੇਮ ‘ਜੋਨਸ’ ਹਟਾ ਦਿੱਤਾ ਸੀ। ਉਦੋਂ ਤੋਂ ਇਹ ਅਦਾਕਾਰਾ ਕਾਫੀ ਚਰਚਾ ‘ਚ ਹੋ ਗਈ ਸੀ। ਜਿਸ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਇਨ੍ਹਾਂ ਅਫਵਾਹਾਂ ‘ਤੇ ਲਗਾਮ ਲਗਾਉਣ ਲਈ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਿਅੰਕਾ ਦੇ ਅਜਿਹਾ ਕਰਨ ਪਿੱਛੇ ਕੋਈ ਕਾਰਨ ਨਹੀਂ ਹੈ, ਉਨ੍ਹਾਂ ਨੇ ਸਿਰਫ਼ ਵੈਸੇ ਹੀ ਨਾਮ ਹਟਾ ਦਿੱਤਾ ਹੈ, ਪ੍ਰਿਅੰਕਾ ਅਤੇ ਨਿਕ ਵਿਚਕਾਰ ਸਭ ਕੁਝ ਠੀਕ ਹੈ।