ਨਗਰ ਨਿਗਮ ਕਮਿਸ਼ਨਰ, ਮੇਅਰ ‘ਤੇ ਸਿਹਤ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੀਫ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ, ਸੈਨਟਰੀ ਇੰਸਪੈਕਟਰ ਸੰਜੀਵ ਅਰੋੜਾ ਅਤੇ ਸੈਨਟਰੀ ਦਿਲਬਾਗ ਸਿੰਘ ਰੰਧਾਵਾ ਵੱਲੋਂ ਪਾਬੰਦੀਸ਼ੁਧਾ ਪਲਾਸਟਿਕ ਬੈਗ ਜਬਤ ਕਰਨ ਦੀ ਕਾਰਵਾਈ ਕੀਤੀ। ਲਗਾਤਾਰ ਤਿੰਨ ਦਿਨ ਦੀ ਕਾਰਵਾਈ ਦੌਰਾਨ ਬਟਾਲਾ ਰੋਡ, ਸੁੰਦਰ ਨਗਰ, ਰਾਣੀ ਬਜ਼ਾਰ, ਕਿਸ਼ਨਾ ਨਗਰ ‘ਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ਦੇ ਦੁਕਾਨਦਾਰਾਂ ਕੋਲੋਂ ਇਕ ਕੁਇੰਟਲ ਦੇ ਕਰੀਬ ਪਬੰਦੀਸ਼ੂਦਾ ਪਲਾਸਟਿਕ ਬੈਗ ਜ਼ਬਤ ਕਰਕੇ ਦੁਕਾਨਦਾਰਾਂ ਦੇ ਚਲਾਨ ਕੱਟੇ।
ਉਨ੍ਹਾਂ ਕਿਹਾ ਕਿ ਪਲਾਸਟਿਕ ਬੈਗ ਸੀਵਰੇਜ਼ ਪ੫ਣਾਲੀ ‘ਚ ਅੜਚਣ ਪੈਦਾ ਕਰਦਾ ਹੈ, ਉਥੇ ਇਸ ਦੇ ਸਾੜਣ ਨਾਲ ਇਸ ਤੋਂ ਪੈਦਾ ਹੋਇਆ ਪ੫ਦੂਸ਼ਣ ਹਰ ਪ੫ਾਣੀ ਲਈ ਘਾਤਕ ਹੈ। ਉਕਤ ਅਧਿਕਾਰੀਆਂ ਦੁਕਾਨਦਾਰਾਂ ਨੂੰ ਪਾਬੰਦੀਸ਼ੁਦਾ ਬੈਗ ਨਾ ਰੱਖਣ ਦੀ ਸਲਾਹ ਦਿੰਦੇ ਕਿਹਾ ਕਿ ਪਲਾਸਟਿਕ ਦੇ ਬੈਗ ਜਬਤ ਕਰਨ ਦੀ ਕਾਰਵਾਈ ਅੱਗੇ ਵੀ ਚੱਲਦੀ ਰਹੇਗੀ।