-ਮਨਜੀਤਇੰਦਰ ਸਿੰਘ ਬਰਾੜ ਚੇਅਰਮੈਨ ਅਤੇ ਹਰਿੰਦਰ ਸਿੰਘ ਬਰਾੜ ਹੋਣਗੇ ਸਕੱਤਰ
ਵੈਨਕੂਵਰ :-(ਸੁਖਮੰਦਰ ਬਰਾੜ-ਭਗਤਾ ਭਾਈ ਕਾ) ਜ਼ਿਲ੍ਹਾ ਬਠਿੰਡਾ ਦੇ ਇਤਿਹਾਸਿਕ ਪਿੰਡ ਭਗਤਾ ਭਾਈ ਕਾ ਜੋ ਕਿ ਇੱਕ ਕਸਬੇ ਦੇ ਰੂਪ ‘ਚ ਬਦਲ ਚੁੱਕਾ ਹੈ, ਵਿਖੇ ਸਥਾਪਿਤ ਭਾਈ ਬਹਿਲੋ ਖੇਡ ਅਤੇ ਸੱਭਿਆਚਾਰ ਕਲੱਬ ਵੱਲੋਂ ਦਸੰਬਰ ਮਹੀਨੇ ‘ਚ ਹੋਣ ਜਾ ਰਹੇ ਟੂਰਨਾਮੈਂਟ ਬਾਰੇ ਸਮੂਹ ਮੈਂਬਰਾਨ ਦੀ ਇੱਕ ਇਕੱਤਰਤਾ ਕੀਤੀ ਗਈ ਜਿਸ ਦਾ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਦੀ ਚੋਣ ਅਤੇ ਟੂਰਨਾਮੈਂਟ ਦੌਰਾਨ ਕਰਵਾਈਆਂ ਜਾਣ ਵਾਲੀਆਂ ਖੇਡਾਂ ਤੋਂ ਇਲਾਵਾ ਖੇਡ ਮੇਲੇ ਦੇ ਪੂਰੇ ਪ੍ਰੋਗਰਾਮ ਨੂੰ ਤਰਤੀਬ ਦੇਣ ਦਾ ਏਜੰਡਾ ਰੱਖਿਆ ਗਿਆ ਸੀ। ਇਸ ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਪਰਮਜੀਤ ਸਿੰਘ ਬਿਦਰ ਨੂੰ ਸਰਬ-ਸੰਮਤੀ ਨਾਲ ਭਾਈ ਬਹਿਲੋ ਖੇਡ ਅਤੇ ਸੱਭਿਆਚਾਰ ਕਲੱਬ ਦਾ ਮੁੜ ਤੋਂ ਪ੍ਰਧਾਨ ਚੁਣਿਆਂ ਗਿਆ ਹੈ। ਇਸ ਤੋਂ ਇਲਾਵਾ ਮਨਜੀਤਇੰਦਰ ਸਿੰਘ ਬਰਾੜ ਇਸ ਦੇ ਚੇਅਰਮੈਨ ਹੋਣਗੇ ਜਦੋਂ ਕਿ ਹਰਿੰਦਰ ਸਿੰਘ ਬਰਾੜ ਸਕੱਤਰ, ਮਾਸਟਰ ਜਗਮੇਲ ਸਿੰਘ ਸਹਾਇਕ ਸਕੱਤਰ, ਮਾਸਟਰ ਜਗਸੀਰ ਸਿੰਘ ਪੰਮਾਂ ਪ੍ਰੈਸ ਸਕੱਤਰ, ਮੱਖਣ ਸਿੰਘ ਖ਼ਜ਼ਾਨਚੀ ਅਤੇ ਮਨੋਜ ਕੁਮਾਰ ਮੌਜੀ ਮੈਂਬਰ ਪ੍ਰਬੰਧਕੀ ਕਮੇਟੀ ਵਜੋਂ ਸੇਵਾਵਾਂ ਨਿਭਾਉਣਗੇ ਜਿਹੜੇ ਕਿ ਵੱਖ ਵੱਖ ਆਹੁਦਿਆਂ ਲਈ ਸਰਬਸੰਮਤੀ ਨਾਲ ਚੁਣੇ ਗਏ ਹਨ।
ਪ੍ਰੈਸ ਸਕੱਤਰ ਮਾਸਟਰ ਜਗਸੀਰ ਸਿੰਘ ਪੰਮਾਂ ਨੇ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਤਿੰਨ ਰੋਜ਼ਾ 21ਵਾਂ ਭਾਈ ਬਹਿਲੋ ਖੇਡ ਅਤੇ ਸੱਭਿਆਚਾਰ ਟੂਰਨਾਮੈਂਟ 27 ਦਸੰਬਰ ਤੋਂ 29 ਦਸੰਬਰ 2019 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈ ਕਾ ਦੀਆਂ ਗਰਾਊਂਡਾਂ ਵਿੱਚ ਹੋਣ ਜਾ ਰਿਹਾ ਹੈ ਜਿਸ ਵਿੱਚ ਹਾਕੀ, ਫੁੱਟਬਾਲ ਅਤੇ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਇੰਦਰਜੀਤ ਸਿੰਘ ਮਾਨ, ਸ਼ੰਮਾਂ ਸਿੱਧੂ, ਬਲਵਿੰਦਰ ਸਿੰਘ ਚੱਕਾਂਵਾਲੇ, ਮਾਸਟਰ ਦਰਸ਼ਨ ਸਿੰਘ, ਸੁਖਪ੍ਰੀਤ ਸਿੰਘ ਪੰਜਾਬ ਪੁਲਿਸ, ਜਸਵਿੰਦਰ ਸਿੰਘ ਪੱਪੂ, ਜਸਪਾਲ ਸਿੰਘ ਕੀਪਾ ਬਿਦਰ, ਇੱਕਬਾਲ ਸਿੰਘ, ਮਾਸਟਰ ਸੁਲੱਖਣ ਸਿੰਘ, ਲਖਵੀਰ ਸਿੰਘ ਸਿੱਧੂ, ਮਾਸਟਰ ਮਨਦੀਪ ਸਿੰਘ ਮੰਗਾ, ਬਿੰਦਰਜੀਤ ਭੋਲਾ, ਨਿਰਭੈ ਸਿੰਘ ਬਰਾੜ, ਜੱਸਾ ਕਬੱਡੀ ਖਿਡਾਰੀ, ਗੁਲਜ਼ਾਰ ਸਿੰਘ, ਮਾਸਟਰ ਗੁਰਪਾਲ ਸਿੰਘ ਅਤੇ ਮਾਸਟਰ ਜਸਮੀਤ ਸਿੰਘ ਹਾਜ਼ਰ ਸਨ।