13.57 F
New York, US
December 23, 2024
PreetNama
ਖਬਰਾਂ/News

ਪਰਮਾਣੂ ਵਾਰਤਾ ਦੇ ਅਹਿਮ ਦੌਰ ’ਚ ਪਹੁੰਚਣ ’ਤੇ ਅਮਰੀਕਾ ਨੇ ਈਰਾਨ ਨੂੰ ਪਾਬੰਦੀਆਂ ਤੋਂ ਦਿੱਤੀ ਰਾਹਤ, ਟਰੰਪ ਸਰਕਾਰ ਨੇ ਖ਼ਤਮ ਕੀਤੀ ਸੀ ਛੋਟ

ਸਾਲ 2015 ਦੀ ਪਰਮਾਣੂ ਵਾਰਤਾ ਨੂੰ ਬਚਾਉਣ ਦੀ ਪਹਿਲ ਦੇ ਅਹਿਮ ਦੌਰ ’ਚ ਪਹੁੰਚਣ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਪਰਮਾਣੂ ਪ੍ਰੋਗਰਾਮ ਲਈ ਪਾਬੰਦੀਆਂ ਤੋਂ ਕੁਝ ਰਾਹਤ ਦਿੱਤੀ। ਈਰਾਨ ਨੇ ਇਸ ਕਦਮ ਦਾ ਸਵਾਗਤ ਤਾਂ ਕੀਤਾ, ਪਰ ਨਾਕਾਫ਼ੀ ਦੱਸਿਆ।

ਵਾਰਤਾ ਦੇ ਅਹਿਮ ਸੈਸ਼ਨ ਲਈ ਅਮਰੀਕੀ ਵਾਰਤਾਕਾਰਾਂ ਦੇ ਵਿਆਨਾ ਪਹੁੰਚਣ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਈਰਾਨ ਨੂੰ ਗ਼ੈਰ ਸੈਨਿਕ ਪਰਮਾਣੂ ਗਤੀਵਿਧੀਆਂ ਨਾਲ ਸਬੰਧਤ ਕਈ ਪਾਬੰਦੀਆਂ ਤੋਂ ਛੋਟ ਲਈ ਮਤੇ ’ਤੇ ਹਸਤਾਖ਼ਰ ਕੀਤੇ। ਇਨ੍ਹਾਂ ਛੋਟਾਂ ਦਾ ਉਦੇਸ਼ ਈਰਾਨ ਨੂੰ ਸਾਲ 2015 ਦੇ ਸਮਝੌਤੇ ਦੇ ਪਾਲਣ ਲਈ ਪ੍ਰੇਰਿਤ ਕਰਨਾ ਹੈ। ਸਾਲ 2018 ’ਚ ਟਰੰਪ ’ਤੇ ਇਸ ਸਮਝੌਤੇ ਤੋਂ ਪਿੱਛੇ ਹਟ ਗਏ ਸਨ ਤੇ ਈਰਾਨ ’ਤੇ ਅਮਰੀਕੀ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਕਰ ਦਿੱਤਾ ਸੀ। ਇਸ ਤੋਂ ਬਾਅਦ ਈਰਾਨ ਪਾਬੰਦੀਆਂ ਦੀ ਉਲੰਘਣਾ ਕਰ ਰਿਹਾ ਹੈ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸਮਝੌਤੇ ’ਚ ਵਾਪਸੀ ਲਈ ਸਮਰਥਨ ਜੁਟਾਉਣਾ ਅਹਿਮ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਧਿਰਾਂ ਬ੍ਰਿਟੇਨ, ਚੀਨ, ਫਰਾਂਸ, ਜਰਮਨੀ, ਰੂਸ ਤੇ ਯੂਰਪੀ ਸੰਘ ਨੂੰ ਸਮਝੌਤੇ ਦੀ ਵਾਰਤਾ ’ਚ ਸ਼ਾਮਲ ਕਰਨ ਲਈ ਛੋਟ ਜ਼ਰੂਰੀ ਹੈ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇਡ ਪ੍ਰਾਈਸ ਨੇ ਟਵੀਟ ਕੀਤਾ, ‘ਅਸੀਂ ਈਰਾਨ ਨੂੰ ਪਾਬੰਦੀਆਂ ਤੋਂ ਰਾਹਤ ਨਹੀਂ ਦਿੱਤੀ ਹੈ। ਅਸੀਂ ਈਰਾਨ ਨੂੰ ਸਾਂਝੇ ਵਿਆਪਕ ਕਾਰਜ ਯੋਜਨਾ (ਜੇਸੀਪੀਓਏ) ਤਹਿਤ ਆਪਣੀਆਂ ਵਚਨਬੱਧਤਾਵਾਂ ਤੋਂ ਰਾਹਤ ਦੀ ਬਹਾਲੀ ਦੀ ਮੰਗ ਕੀਤੀ ਹੈ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਜੋ ਬਾਇਡਨ ਨੇ ਪਰਮਾਣੂ ਸਮਝੌਤੇ ’ਚ ਅਮਰੀਕਾ ਦੀ ਵਾਪਸੀ ਨੂੰ ਤਰਜੀਹ ਦਿੱਤੀ ਸੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਸ ਟੀਚੇ ’ਤੇ ਕੰਮ ਵੀ ਕੀਤਾ। ਹਾਲਾਂਕਿ, ਤਰੱਕੀ ਬਹੁਤ ਘੱਟ ਹੋਈ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਆਨਾ ਵਾਰਤਾ ਨੂੰ ਅੱਗੇ ਵਧਾਉਣ ’ਚ ਮਦਦ ਕਰਨ ਲਈ ਛੋਟ ਨੂੰ ਬਹਾਲ ਕੀਤਾ ਜਾ ਰਿਹਾ ਹੈ।

ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਹੀਅਨ ਨੇ ਸ਼ਨਿਚਰਵਾਰ ਨੂੰ ਤਹਿਰਾਨ ’ਚ ਪੱਤਰਕਾਰਾਂ ਨੂੰ ਕਿਹਾ, ‘ਪਾਬੰਦੀਆਂ ਤੋਂ ਰਾਹਤ ਨੂੰ ਸਦਭਾਵਨਾ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ, ਪਰ ਇਹ ਕਦਮ ਕਾਫ਼ੀ ਨਹੀਂ ਹੈ। ਸਦਭਾਵਨਾ ਤੋਂ ਸਾਡਾ ਭਾਵ ਹੈ ਕਿ ਧਰਾਤਲ ’ਤੇ ਕੁਝ ਠੋਸ ਚੀਜ਼ਾਂ ਆਕਾਰ ਲੈਣ।’ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਵੱਡੀਆਂ ਸ਼ਕਤੀਆਂ ਨਾਲ ਸਾਲ 2015 ਦੇ ਪਰਮਾਣੂ ਸਮਝੌਤੇ ਨੂੰ ਮੁੜ ਤੋਂ ਬਹਾਲ ਕਰਨਾ ਚਾਹੀਦਾ ਹੈ।

Related posts

Summer Diet : ਜੇ ਤੁਸੀਂ ਗਰਮੀਆਂ ‘ਚ ਫਿੱਟ ਅਤੇ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਅੱਜ ਹੀ ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਲਓ

On Punjab

ISRO ਤੇ ਐਲਨ ਮਸਕ ਦੀ ਕੰਪਨੀ ਵਿਚਕਾਰ Mega Deal, ਭਾਰਤ ਦੀ ਸਭ ਤੋਂ ਐਡਵਾਂਸ ਸੈਟੇਲਾਈਟ ਨੂੰ ਲਾਂਚ ਕਰੇਗੀ Spacex

On Punjab

ਸੈਨਾ ਕਮਾਂਡਰ ਵੱਲੋਂ ਰਿਆਸੀ ’ਚ ਸੁਰੱਖਿਆ ਹਾਲਾਤ ਦਾ ਜਾਇਜ਼ਾ

On Punjab