31.48 F
New York, US
February 6, 2025
PreetNama
ਫਿਲਮ-ਸੰਸਾਰ/Filmy

ਪਰਿਵਾਰ ਨਾਲ ਖੂਬਸੂਰਤ ਸਮਾਂ ਬਤੀਤ ਕਰ ਰਹੀ ਪ੍ਰਿਯੰਕਾ , ਸ਼ੇਅਰ ਕੀਤੀਆਂ ਤਸਵੀਰਾਂ

Priyanka enjoying time with family: ਬਾਲੀਵੁਡ ਇੰਡਸਟਰੀ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਖੁੱਲੇ ਦਿਲ ਨਾਲ ਆਪਣੀ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੀ ਹੈ। ਇਥੋਂ ਤੱਕ ਕਿ ਨਿਕ ਜੋਨਸ ਨਾਲ ਵਿਆਹ ਕਰਾਉਣ ਤੋਂ ਬਾਅਦ ਪ੍ਰਿਯੰਕਾ ਅਮਰੀਕਾ ਚਲੀ ਗਈ ਹੈ ਪਰ ਜਦੋਂ ਵੀ ਉਹ ਮੁੰਬਈ ਆਉਂਦੀ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਕਦੇ ਨਹੀਂ ਭੁੱਲਦੀ।

ਇਨ੍ਹੀਂ ਦਿਨੀਂ ਪ੍ਰਿਯੰਕਾ ਚੋਪੜਾ ਦਿੱਲੀ ਵਿੱਚ ਰਹਿ ਰਹੀ ਹੈ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ। ਪ੍ਰਿਯੰਕਾ ਹਾਲ ਹੀ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਦਿਖਾਈ ਦਿੱਤੀ। ਪ੍ਰਿਅੰਕਾ ਨੇ ਚਚੇਰਾ ਭਰਾ ਦਾ ਜਨਮਦਿਨ ਪਰਿਵਾਰ ਨਾਲ ਮਨਾਇਆ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਟ ‘ਤੇ ਪਰਿਵਾਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ ਲਿਖਿਆ,’Family nights.. happy birthday। ਦਰਸ਼ਕਾ ਵੱਲੋ ਇਹਨਾਂ ਤਸਵੀਰਾ ਨੂੰ ਖੂਬ ਪਸੰਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਪ੍ਰਿਯੰਕਾ ਨੇ ਹਾਲ ਹੀ’ ਚ ਇਕ ਮਾਸਕ ਪਹਿਨੇ ਇਕ ਫੋਟੋ ਸ਼ੇਅਰ ਕਰਦਿਆਂ ਦਿੱਲੀ ਦੇ ਪ੍ਰਦੂਸ਼ਣ ‘ਤੇ ਚਿੰਤਾ ਜ਼ਾਹਰ ਕੀਤੀ ਸੀ।

ਪਰ ਜਿਵੇਂ ਹੀ ਉਸਨੇ ਫੋਟੋ ਸ਼ੇਅਰ ਕੀਤੀ, ਸੋਸ਼ਲ ਮੀਡੀਆ ‘ਤੇ ਉਸਨੂੰ ਟ੍ਰੋਲ ਵੀ ਕਰ ਦਿੱਤਾ ਗਿਆ। ਇਸ ਨਾਲ ਜੇਕਰ ਪ੍ਰਿਯੰਕਾ ਦੀ ਪਰਸਨਲ ਲਾਈਫ ਦੇ ਬਾਰੇ ਗੱਲ ਕਰੀਏ ਤਾਂ ਉਹ ਆਖਰੀ ਵਾਰ ਦਿ ਸਕਾਈ ਇਜ਼ ਪਿੰਕ ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ ਪ੍ਰਿਯੰਕਾ ਦੇ ਨਾਲ ਫਰਹਾਨ ਅਖਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸਰਫ ਮੁੱਖ ਭੂਮਿਕਾ ਵਿੱਚ ਸਨ। ਪ੍ਰਿਯੰਕਾ ਦੇ ਨਵੇਂ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਰਾਜਕੁਮਾਰ ਰਾਓ ਨਾਲ ਨੈੱਟਫਲਿਕਸ ਫਿਲਮ ਦਿ ਵ੍ਹਾਈਟ ਟਾਈਗਰ ਵਿੱਚ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਕੁਝ ਵੱਡੇ ਹਾਲੀਵੁਡ ਪ੍ਰੋਜੈਕਟ ਵੀ ਹਨ। ਪ੍ਰਿਅੰਕਾ ਚੋਪੜਾ ਨੇ ਬਾਲੀਵੁਡ ਇੰਡਸਟਰੀ ਦੀਆ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹਨਾਂ ਦੀਆ ਸਾਰੀਆਂ ਫ਼ਿਲਮਾਂ ਇਕ ਤੋਂ ਇਕ ਸੁਪਰਹਿੱਟ ਰਹੀਆਂ ਹਨ।

Related posts

ਜਦੋਂ ਸਲਮਾਨ ਨੇ ਜਲਾ ਦਿੱਤੀ ਸੀ ਆਪਣੇ ਪਾਪਾ ਦੀ ਸੈਲਰੀ, ਸਲੀਮ ਨੇ ਇੰਝ ਕੀਤਾ ਸੀ ਰਿਐਕਟ

On Punjab

ਉਰਵਸ਼ੀ ਨੇ ਪਾਈ 37 ਕਰੋੜ ਦੀ ਪੌਸ਼ਾਕ, ਸ਼ੁੱਧ ਸੋਨੇ ਦੀ ਕਢਾਈ

On Punjab

ਦਿਲ ਦਹਿਲਾ ਦੇਵੇਗਾ ਐਸਿਡ ਅਟੈਕ ਪੀੜੀਤਾ ਤੇ ਬਣੀ ਫਿਲਮ ਛਪਾਕ ਦਾ ਟ੍ਰੇਲਰ

On Punjab