72.05 F
New York, US
May 12, 2025
PreetNama
ਸਿਹਤ/Health

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

ਕਾਫੀ ਲੰਬੇ ਸਮੇਂ ਤੋਂ ‘ਲਾਈਫ ਇੰਨ ਮੈਟਰੋ’ ਦਾ ਸੀਕੂਅਲ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਕਾਸਟ ਅਜੇ ਫਾਈਨਲ ਨਹੀਂ ਹੈ। ਫ਼ਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ‘ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰੀਨੀਤੀ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖ਼ਬਰਾਂ ਸੀ।

ਪਹਿਲਾਂ ‘ਲਾਈਫ ਇੰਨ ਮੈਟਰੋ-2’ ਵਿੱਚੋਂ ਪਰੀਨੀਤੀ ਨੇ ਡੇਟ ਇਸ਼ੂਜ਼ ਕਰਕੇ ਦੂਰੀ ਬਣਾ ਲਈ ਤੇ ਉਸ ਦੀ ਥਾਂ ਤਾਪਸੀ ਨੂੰ ਚੁਣਿਆ ਗਿਆ ਪਰ ਹੁਣ ਖ਼ਬਰਾਂ ਨੇ ਕੀ ਤਾਪਸੀ ਨੇ ਵੀ ਡਾਇਰੈਕਟਰ ਅਨੁਰਾਗ ਬਸੂ ਦੀ ਫ਼ਿਲਮ ਨੂੰ ਨਾਂਹ ਕਰ ਦਿੱਤੀ ਹੈ। ਇਸ ਦਾ ਕਾਰਨ ਫ਼ਿਲਮ ਨੂੰ ਲੈ ਕੇ ਹੋ ਰਹੀ ਦੇਰੀ ਦੱਸਿਆ ਜਾ ਰਿਹਾ ਹੈ।

ਤਾਪਸੀ ਇਨ੍ਹਾਂ ਦਿਨੀਂ ਆਪਣੀ ਮਲਟੀਸਟਾਰਰ ਫ਼ਿਲਮ ‘ਮਿਸ਼ਨ ਮੰਗਲ’ ਤੇ ‘ਵੂਮਨੀਆ’ ਦੀ ਸ਼ੂਟਿੰਗ ਨੂੰ ਲੈ ਕੇ ਬਿਜ਼ੀ ਹੈ। ਇਸ ਦਾ ਅਸਰ ਤਾਪਸੀ ਦੀਆਂ ਫ਼ਿਲਮਾਂ ਦੀ ਡੇਟਸ ‘ਤੇ ਪੈ ਰਿਹਾ ਹੈ। ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਤਾਪਸੀ ਦੁਬਾਰਾ ‘ਲਾਈਫ ਇੰਨ ਮੈਟਰੋ-2’ ਨੂੰ ਆਪਣੀਆਂ ਡੇਟਸ ਦੇ ਪਾਵੇਗੀ ਜਾਂ ਨਹੀ। ਹੁਣ ਫ਼ਿਲਮ ‘ਚ ਹੋਰ ਦੇਰੀ ਵੀ ਹੋ ਸਕਦੀ ਹੈ।

Related posts

ਖਿਚੜੀ ਖਾਣ ਦੇ ਇਹ ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ

On Punjab

ਇਮਿਊਨਿਟੀ ਵਧਾਉਣ ਲਈ ਵਿਟਾਮਿਨ-C ਦਾ ਜ਼ਿਆਦਾ ਇਸਤੇਮਾਲ ਸਿਹਤ ਵਿਗਾੜ ਸਕਦਾ ਹੈ, ਜਾਣੋ ਇਸ ਦੇ ਸਾਈਡ ਇਫੈਕਟ

On Punjab

ਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕ

On Punjab