ਅੱਜ-ਕੱਲ੍ਹ ਤੁਸੀਂ ਹਰ ਘਰ ਵਿਚ ਕਿਸੇ ਨਾ ਕਿਸੇ ਨੂੰ ਗਰਦਨ ਤੇ ਮੋਢਿਆਂ ‘ਚ ਅਕੜਾਅ ਤੇ ਦਰਦ ਤੋਂ ਪੀੜਤ ਵੇਖੋਗੇ। ਇਸ ਨੂੰ ਸਰਵਾਈਕਲ ਦਰਦ ਕਿਹਾ ਜਾਂਦਾ ਹੈ। ਲਗਪਗ ਦੋ ਤਿਹਾਈ ਆਬਾਦੀ ਆਪਣੇ ਜੀਵਨ ਕਾਲ ‘ਚ ਕਿਸੇ ਸਮੇਂ ਇਸ ਦਰਦ ਦਾ ਅਨੁਭਵ ਕਰਦੀ ਹੈ ਤੇ ਇਹ ਮੱਧਕਾਲ ‘ਚ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ।
ਜ਼ਿਆਦਾਤਰ ਮਾਮਲਿਆਂ ‘ਚ ਇਹ ਦਰਦ ਕੁਝ ਦਿਨਾਂ ‘ਚ ਆਪਣੇ ਆਪ ਦੂਰ ਹੋ ਜਾਂਦਾ ਹੈ ਪਰ ਜੇਕਰ ਕੋਈ ਰਾਹਤ ਨਹੀਂ ਮਿਲਦੀ ਹੈ ਤਾਂ ਸਹੀ ਸਮੇਂ ‘ਤੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸਰਵਾਈਕਲ ਸਪੋਂਡਿਲਾਇਸਿਸ ਨੂੰ ਅਰਥਰਾਈਟਿਸ, ਸਰਵਾਈਕਲ ਅਰਥਰਾਈਟਿਸ ਜਾਂ ਡੀਜਨਰੇਟਿਵ ਓਸਟੀਓਆਰਥਾਈਟਿਸ ਵੀ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਕਾਰਨਾਂ, ਲੱਛਣਾਂ, ਰਿਸਕ ਫੈਕਟਰ ਤੇ ਰੋਕਥਾਮ ਬਾਰੇ ਸਭ ਕੁਝ…
ਸਰਵਾਈਕਲ ਪੇਨ ਦੇ ਕਾਰਨ-
- ਸਰੀਰ ਦਾ ਗ਼ਲਤ ਪੋਸਚਰ
- ਗਲਤ ਤਰੀਕੇ ਨਾਲ ਸੌਣਾ
- ਲੈਪਟਾਪ ਜਾਂ ਮੋਬਾਈਲ ਦੀ ਲੰਮੀ ਵਰਤੋਂ
- ਮਾਸਪੇਸ਼ੀਆਂ ‘ਚ ਖਿਚਾਅ
- ਗਰਦਨ ਦੀਆਂ ਹੱਡੀਆਂ ਨੂੰ ਕੋਈ ਨੁਕਸਾਨ
- ਕਸਰਤ ਦੌਰਾਨ ਗਰਦਨ ‘ਚ ਖਿਚਾਅ
- ਗਰਦਨ ‘ਚ ਸੱਟ
- ਵੱਧ ਭਾਰ ਹੋਣਾ
- ਜੈਨੇਟਿਕ ਕਾਰਨ
- ਹੈਵੀ ਲਿਫਟ ਉਠਾਉਣਾ
- ਝੁਕ ਕੇ ਕੰਮ ਕਰਨਾ
ਇਨ੍ਹਾਂ ਹਾਲਾਤ ‘ਚ ਵਧ ਜਾਂਦੈ ਸਰਵਾਈਕਲ-
- ਛਿੱਕਣ ‘ਤੇ
- ਖੰਘਣ ਵੇਲੇ
- ਖੜ੍ਹੇ ਹੋਣ ਵੇਲੇ
- ਬੈਠਣ ‘ਤੇ
- ਗਰਦਨ ਨੂੰ ਪਿੱਛੇ ਵੱਲ ਮੋੜਨ ‘ਤੇ
ਸਰਵਾਈਕਲ ਪੇਨ ਦੇ ਲੱਛਣ-
-
- ਸਰੀਰਕ ਥੈਰੇਪੀ- ਫਿਜ਼ੀਓਥੈਰੇਪਿਸਟ ਗਰਦਨ ਦੇ ਆਸਪਾਸ ਮੋਢਿਆਂ ਤਕ ਥੈਰੇਪੀ ਕਰਦੇ ਹਨ।
- ਦਵਾਈਆਂ- ਡਾਕਟਰ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੀਆਂ ਦਵਾਈਆਂ ਲਿਖਦੇ ਹਨ।
- ਹੀਟਿੰਗ ਪੈਡ ਤੇ ਆਈਸ ਪੈਕ ਹਿਦਾਇਤਾਂ ਦੀ ਪਾਲਣਾ ਕਰੋ।
- ਐਕਸਰਸਾਈਜ਼- ਡਾਕਟਰ ਤੁਹਾਨੂੰ ਗਰਦਨ ਨਾਲ ਸਬੰਧਤ ਕਸਰਤ ਦੱਸੇਗਾ ਜੋ ਤੁਹਾਨੂੰ ਨਿਯਮਿਤ ਤੌਰ ‘ਤੇ ਕਰਨੀ ਚਾਹੀਦੀ ਹੈ।
- ਇੱਕ ਨਰਮ ਕਾਲਰ ਗਰਦਨ ਪਹਿਨੋ।
- ਬਹੁਤ ਜ਼ਿਆਦਾ ਤਣਾਅ ਜਾਂ ਝੁਕਣ ਵਾਲਾ ਕੰਮ ਨਾ ਕਰੋ।
- ਨੈੱਕ ਪਿਲੋ ਦੀ ਵਰਤੋਂ ਕਰੋ ਜੋ ਖਾਸ ਤੌਰ ‘ਤੇ ਗਰਦਨ ਲਈ ਬਣਾਇਆ ਗਿਆ ਹੈ
- ਸਟ੍ਰੈਚਿੰਗ ਕਰੋ
- ਖੇਡਾਂ ਜਾਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕਰੋ ਜਿਸ ਵਿਚ ਗਰਦਨ ਦੀ ਬਹੁਤ ਜ਼ਿਆਦਾ ਵਰਤੋਂ ਸ਼ਾਮਲ ਹੋਵੇ।
- ਕਾਫ਼ੀ ਕੈਲਸ਼ੀਅਮ ਅਤੇ ਵਿਟਾਮਿਨ ਡੀ ਲਓ।ਗਰਦਨ ‘ਚ ਅਕੜਨ
- ਮੋਢੇ ਤੇ ਪਿੱਠ ‘ਚ ਦਰਦ
- ਬੁਖ਼ਾਰ
- ਸਿਰਦਰਦ
- ਉਲਟੀ
- ਗਰਦਨ ਨੂੰ ਖੱਬੇ ਜਾਂ ਸੱਜੇ ਮੋੜਦੇ ਸਮੇਂ ਪੌਪ ਦੀ ਆਵਾਜ਼ ਆਉਣੀ
- ਤੁਰਨ ‘ਚ ਮੁਸ਼ਕਲ
- ਸੰਤੁਲਨ ‘ਚ ਸਮੱਸਿਆ
- ਚੱਕਰ ਆਉਣੇ ਅਤੇ ਜੀਅ ਘਬਰਾਉਣਾ
ਸਰਵਾਈਕਲ ਪੇਨ ਦਾ ਟੈਸਟ-
- ਐਕਸਰੇ (xray)
- ਐੱਮਆਰਆਈ (mri)
- ਸੀ ਟੀ ਸਕੈਨ (ct scan)
- ਇਲੈਕਟ੍ਰੋਮਾਇਓਗ੍ਰਾਫੀ