ਨਵੀਂ ਦਿੱਲੀ: ਮੋਦੀ ਸਰਕਾਰ ਸਵੱਛ ਭਾਰਤ ਮੁਹਿੰਮ ਤਹਿਤ ਇੱਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਖਿਲਾਫ ਪੂਰੇ ਦੇਸ਼ ‘ਚ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਦੀ ਸ਼ੁਰੂਆਤ ਸਤੰਬਰ ਦੇ ਦੂਜੇ ਹਫਤੇ ਤੋਂ ਕੀਤੀ ਜਾਵੇਗੀ। ਸੂਤਰਾਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੀਣ ਵਾਲਾ ਪਾਣੀ ਤੇ ਸੱਵਛਤਾ ਸਕੱਤਰ ਪਰਮੇਸ਼ਵਰਨ ਅਈਅਰ ਨੇ ਮੰਤਰੀ ਮੰਡਲ ਦੀ ਬੈਠਕ ‘ਚ ਇਸ ਬਾਰੇ ਬਿਓਰਾ ਦਿੱਤਾ ਤੇ ਕਿਹਾ ਮੁਹਿੰਮ ਤਿੰਨ ਪੜਾਅ ‘ਚ ਚਲਾਈ ਜਾਵੇਗੀ।
ਪਹਿਲੀ ਗੇੜ ‘ਚ ਦੇਸ਼ ‘ਚ ਇੱਕ ਰਾਸ਼ਟਰੀ ਪੱਧਰ ‘ਤੇ ਜਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਦੂਜੇ ਗੇੜ ‘ਚ ਵੱਖ-ਵੱਖ ਸਰਕਾਰੀ ਏਜੰਸੀਆਂ ਇੱਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਦੀ ਸਾਮਗਰੀ ਨੂੰ ਇਕੱਠਾ ਕਰਨਗੀਆਂ ਤੇ ਅੰਤਮ ਪੜਾਅ ‘ਚ ਇਕੱਠਾ ਕੀਤੀਆਂ ਵਸਤੂਆਂ ਨੂੰ ਰੀਸਾਈਕਲ ਕੀਤਾ ਜਾਵੇਗਾ।
ਸੂਤਰਾਂ ਨੇ ਕਿਹਾ ਕਿ ਸਾਰੇ ਮੰਤਰਾਲਿਆਂ ਨੂੰ ਮੁਹਿੰਮ ‘ਚ ਹਿੱਸਾ ਲੈਣ ਨੂੰ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਆਪਣੇ ਭਾਸ਼ਣ ‘ਚ ਦੇਸ਼ ਵਾਸੀਆਂ ਨੂੰ ਇੱਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ ਸੀ।