ਜਿਨੇਵਾ: ਟਿਊਨੀਸ਼ੀਆ ਦੇ ਸਮੁੰਦਰੀ ਇਲਾਕੇ ‘ਚ ਬੁੱਧਵਾਰ ਦੇਰ ਰਾਤ ਪ੍ਰਵਾਸੀਆਂ ਨਾਲ ਭਾਰੀ ਕਿਸ਼ਤੀ ਪਲਟਣ ਨਾਲ 80 ਤੋਂ ਜ਼ਿਆਦਾ ਲੋਕਾਂ ਦੀ ਮਰਨ ਦੀ ਸ਼ੰਕਾ ਹੈ। ਯੂਐਨਐਚਸੀਆਰ ਨੇ ਹਾਦਸੇ ‘ਚ ਬਚੇ ਹੋਏ ਲੋਕਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਐਨਐਚਸੀਆਰ ਮੁਤਾਬਕ, ਹਾਦਸੇ ਤੋਂ ਬਾਅਦ ਸਥਾਨਕ ਮਛੇਰਿਆਂ ਨੇ ਚਾਰ ਲੋਕਾਂ ਨੂੰ ਬਚਾ ਲਿਆ ਸੀ ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਗਈ।
ਯੂਐਨਐਚਸੀਆਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਨਾਲ ਭਰੀ ਦੁਰਘਟਨਾਗ੍ਰਸਤ ਕਿਸ਼ਤੀ ਭੂਮੱਧ ਸਾਗਰ ਪਾਰ ਕਰ ਇਟਲੀ ਵੱਲ ਜਾ ਰਹੀ ਸੀ। ਹਾਦਸੇ ‘ਚ ਬਚੇ ਹੋਏ ਤਿੰਨ ਲੋਕਾਂ ਵਿੱਚੋਂ ਦੋ ਨੂੰ ਸ਼ੈਲਟਰ ਹੋਮ ‘ਚ ਰੱਖਿਆ ਗਿਆ ਹੈ। ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਇੱਕ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਭੂਮੱਧ ਸਾਗਰ ਲਈ ਯੂਐਨਐਚਸੀਆਰ ਦੇ ਵਿਸ਼ੇਸ਼ ਰਾਜਦੂਤ ਵਿਨਸੇਂਟ ਕੋਚਟੇਲ ਨੇ ਦੱਸਿਆ ਕਿ ਇੱਥੇ ਦੀ ਵੱਡੀ ਗਿਣਤੀ ‘ਚ ਲੋਕ ਪਲਾਈਨ ਕਰ ਰਹੇ ਹਨ। ਉਹ ਆਪਣੇ ਪਰਿਵਾਰ ਦੇ ਨਾਲ ਜਾਨ ਖ਼ਤਰੇ ‘ਚ ਪਾ ਰਹੇ ਹਨ।