PreetNama
ਫਿਲਮ-ਸੰਸਾਰ/Filmy

ਪਹਿਲਵਾਨ’ ਬਣ ਲੰਮੇ ਸਮੇਂ ਬਾਅਦ ਬਾਲੀਵੁੱਡ ਅਖਾੜੇ ‘ਚ ਉੱਤਰੇ ਸੁਨੀਲ ਸ਼ੈੱਟੀ

ਮੁੰਬਈਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ‘ਪਹਿਲਵਾਨ’ ਨਾਲ ਕੰਨੜ ਫ਼ਿਲਮਾਂ ‘ਚ ਨਵੀਂ ਪਾਰੀ ਸ਼ੁਰੂ ਕਰ ਰਹੇ ਹਨ। ਇਸ ਵਿੱਚ ਉਹ ਇੱਕ ਮੋਹਰੀ ਭੂਮਿਕਾ ‘ਚ ਨਜ਼ਰ ਆਉਣਗੇ। ਸੁਨੀਲ ਦਾ ਇਸ ਬਾਰੇ ‘ਚ ਕਹਿਣਾ ਹੈ ਕਿ ਫ਼ਿਲਮਾਂ ‘ਚ ਆਪਣੀ ਉਮਰ ਦੇ ਕਿਰਦਾਰ ਨੂੰ ਨਿਭਾਉਣਾ ਸਭ ਤੋਂ ਬਿਹਤਰ ਹੈ।ਮੁੰਬਈ ‘ਚ ਵੀਰਵਾਰ ਨੂੰ ‘ਪਹਿਲਵਾਨ’ ਦੇ ਟ੍ਰੇਲਰ ਲਾਂਚ ਮੌਕੇ ‘ਤੇ ਫ਼ਿਲਮ ‘ਚ ਆਪਣੇ ਸਾਥੀ ਕਲਾਕਾਰਾਂ- ਸੁਦੀਪ ਸੁਸ਼ਾਂਤ ਸਿੰਘ, ਆਕਾਂਸ਼ਾ ਸਿੰਘ ਅਤੇ ਫ਼ਿਲਮ ਦੇ ਡਾਇਰੈਕਸ਼ਨ ਐਸ.ਕ੍ਰਿਸ਼ਨਾ ਨਾਲ ਮੀਡੀਆ ਨਾਲ ਗੱਲ ਕਰਦੇ ਕਿਹਾ, “ਮੈਂ ਫ਼ਿਲਮਾਂ ‘ਚ ਸੁਦੀਪ ਦੇ ਕਿਰਦਾਰ ਦੇ ਲਈ ਇੱਕ ਮੈਂਟਰ ਦੀ ਭੂਮਿਕਾ ਨਿਭਾ ਰਿਹਾ ਹਾਂ, ਜੋ ਨਾਇਕ ਦੇ ਲਈ ਪਿਤਾ ਸਮਾਨ ਹੈ। ਇਹ ਕਾਫੀ ਰੋਮਾਂਚਕ ਹੈ, ਕਿਉਂਕਿ ਮੈਂ ਹਮੇਸ਼ਾ ਤੋਂ ਇੱਕ ਅਜਿਹੇ ਕਿਰਦਾਰ ਨੂੰ ਨਿਭਾਉਣਾ ਚਾਹੁੰਦਾ ਸੀ ਜੋ ਸ਼ਾਂਤ ਅਤੇ ਗੰਭੀਰ ਹੋਵੇ। ਮੇਰਾ ਮੰਨਣਾ ਹੈ ਕਿ ਆਪਣੀ ਉਮਰ ਨੂੰ ਨਿਭਾਉਣਾ ਹਮੇਸ਼ਾ ਤੋਂ ਹੀ ਬਿਹਤਰ ਰਿਹਾ ਹੈ ਅਤੇ ਇਹ ਸਾਹਮਣੇ ਨਿੱਖਰ ਕੇ ਆਉਂਦਾ ਹੈ।”
ਸੁਨੀਲ ਨੇ ਅੱਗੇ ਕਿਹਾ, “ਸੁਦੀਪ ਅਤੇ ਕ੍ਰਿਸ਼ਨਾ ਨੇ ਮੇਰੇ ਕਿਰਦਾਰ ਨੂੰ ਕਾਫੀ ਚੰਗੇ ਤਰੀਕੇ ਨਾਲ ਸੰਭਾਲਿਆ। ਮੇਰੇ ਖ਼ਿਆਲ ਨਾਲ ਇੱਕ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆਉਣਾ ਅਤੇ ਕਈ ਸਾਰੇ ਇਮੋਸ਼ਨਲ ਦੇ ਨਾਲ ਇਸ ਤਰ੍ਹਾਂ ਦੇ ਇੱਕ ਕਿਰਦਾਰ ਨੂੰ ਨਿਭਾਉਣਾ ਇੱਕ ਚੰਗਾ ਤਜ਼ਰਬਾ ਹੈ।”

ਕਰੀਬ ਦੋ ਮਿੰਟ ਦੇ ਇੱਕ ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ‘ਚ ਐਕਸ਼ਨ ਭਰਪੂਰ ਹੈ। ਸੁਦੀਪ ਇਸ ‘ਚ ਇਸ ਰੇਸਲਰ ਅਤੇ ਬਾਕਸਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ 12ਸਤੰਬਰ ਨੂੰ ਤਮਿਲ, ਮਲਿਆਲਮ, ਤੇਲਗੂ ਅਤੇ ਹਿੰਦੀ ‘ਚ ਰਿਲੀਜ਼ ਹੋਵੇਗੀ।

Related posts

ਸਲਮਾਨ ਖ਼ਾਨ ਫਿਰ ਮੁਸੀਬਤ ‘ਚ, ਕੋਰਟ ਤੋਂ ਵਾਰਨਿੰਗ

On Punjab

ਸਲਮਾਨ ਦੀ ਮਦਦ ਨਾਲ ਇਸ ਬਿੱਗ ਬੌਸ ਕੰਟੈਸਟੈਂਟ ਨੂੰ ਮਿਲਿਆ ਕੰਮ

On Punjab

Cannes 2019: ਪ੍ਰਿਅੰਕਾ-ਕੰਗਨਾ ਤੋਂ ਬਾਅਦ ਹੁਣ ਸਾਹਮਣੇ ਆਈਆਂ ਮਲਿਕਾ ਸ਼ੇਰਾਵਤ ਦੀਆਂ ਤਸਵੀਰਾਂ

On Punjab