ਇਤਿਹਾਸਿਕ ਨਗਰੀ ਅੰਮ੍ਰਿਤਸਰ ਦਾ ਸੁਰੰਗਾਂ ਨਾਲ ਪੁਰਾਣਾ ਨਾਤਾ ਹੈ। ਲੋਕਾਂ ’ਚ ਚਰਚਾ ਦਾ ਵਿਸ਼ਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੁਰੰਗ ਕਿਸੇ ਸਰਹੱਸਮਈ ਸਥਾਨ ਨੂੰ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਅੰਮ੍ਰਿਤਸਰ ਤੇ ਲਾਹੌਰ ਵਿਚਕਾਰ ਸੁਰੰਗ ਦੇ ਜ਼ਰੀਏ ਗੁਪਤ ਸੰਦੇਸ਼ ਪਹੁੰਚਾਏ ਜਾਂਦੇ ਸੀ। ਵੀਰਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਸਥਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਜੋੜਾਘਰ ਦੀ ਖੁਦਾਈ ਦੌਰਾਨ ਮਿਲੀ ਸੁਰੰਗ ਵੀ ਚਰਚਾ ’ਚ ਹੈ। ਇਹ ਸੁਰੰਗ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੈ। ਦੋ ਪੱਖਾਂ ’ਚ ਵਿਵਾਦ ਤੋਂ ਬਾਅਦ ਖੁਦਾਈ ਰੁਕਵਾ ਦਿੱਤੀ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਅੰਮ੍ਰਿਤਸਰ ’ਚ ਖੁਦਾਈ ਦੌਰਾਨ ਸੁਰੰਗ ਮਿਲੀ ਹੈ। ਇਸ ਤੋਂ ਪਹਿਲਾਂ ਸਾਲ 2013 ’ਚ ਗੋਲਡਨ ਟੈਂਪਲ ਦੇ ਲੰਗਰ ਹਾਲ ਦੇ ਥੱਲੇੇ ਇਕ ਸੁਰੰਗ ਨੂਮਾ ਸਟ੍ਰਕਚਰ ਮਿਲੀ ਸੀ। ਜਦ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਕਿਹਾ ਸੀ ਕਿ ਸਟ੍ਰਕਚਰ ਕੁਝ ਸ਼ਤਾਬਦੀ ਪਹਿਲਾਂ ਬਣਾਈ ਗਈ ਨਾਲੀ ਦਾ ਹਿੱਸਾ ਸੀ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਸੁਰੰਗ ਪੁਰਾਣੀ ਹੈ ਤੇ ਮਹਾਰਾਜ ਰਣਜੀਤ ਸਿੰਘ ਦੇ ਜ਼ਮਾਨੇ ’ਚ ਸ਼੍ਰੀ ਹਰਿਮੰਦਰ ਸਾਹਿਬ ਨੂੰ ਸ਼ਹਿਰ ਦੇ ਹੋਰ ਗੁਰਦੁਆਰਿਆਂ ਨਾਲ ਜੁੜਦੀ ਹੈ। ਹਾਲਾਂਕਿ ਐੱਸਡੀਪੀਸੀ ਨੇ ਇਸ ਦੀ ਜਾਂਚ ਨਹੀਂ ਕਰਵਾਈ ਸੀ।
ਪੁਰਾਣੇ ਜ਼ਮਾਨੇ ’ਚ ਗੁਪਤ ਸੰਦੇਸ਼ ਭੇਜਣ ਲਈ ਹੁੰਦਾ ਸੀ ਸੁਰੰਗਾਂ ਦਾ ਇਸਤੇਮਾਲ
ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ’ਚ ਲਾਹੌਰ ਤੇ ਅੰਮ੍ਰਿਤਸਰ ਵਿਚਕਾਰ ਕਈ ਸੁਰੰਗਾਂ ਦਾ ਜਾਲ ਵਿਛਿਆ ਹੋਇਆ ਸੀ। ਇਨ੍ਹਾਂ ਦੀ ਮਦਦ ਨਾਲ ਐਮਰਜੈਂਸੀ ਸਥਿਤੀ ’ਚ ਦੋਵੇਂ ਸ਼ਹਿਰਾਂ ਦੇ ਵਿਚਕਾਰ ਗੁਪਤ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ। ਸਾਲ 2010 ’ਚ ਵੀ ਪੁਰਾਣੇ ਸ਼ਹਿਰ ’ਚ ਗੁਰਦੁਆਰਾ ਲੋਹਗੜ੍ਹ ਦੇ ਕੋਲ ਇਸ ਤਰ੍ਹਾਂ ਦੀ ਇਕ ਸੁਰੰਗ ਖੁਦਾਈ ਦੌਰਾਨ ਮਿਲੀ ਸੀ। ਚਰਚਾ ਸੀ ਕਿ ਇਹ ਸੁਰੰਗ ਲੋਹਗੜ੍ਹ ਕਿਲਾ ਤੇ ਗੋਬਿੰਦਗੜ੍ਹ ਕਿਲੇ ਵਿਚਕਾਰ ਦਾ ਗੁਪਤ ਮਾਰਗ ਹੈ ਜਾਂ ਫਿਰ ਪ੍ਰਾਚੀਨ ਡ੍ਰੈਨੇਜ ਪਾਈਪ ਹੈ।
ਪਹਿਲਾਂ ਮਿਲੀਆਂ ਸੁਰੰਗਾਂ ਨੂੰ ਨਾਲੀ ਤੇ ਪਾਈਪਲਾਈਨ ਕਹਿ ਕੇ ਬੰਦ ਕਰਵਾਇਆ ਗਿਆ
