PreetNama
ਸਮਾਜ/Social

ਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਪਾਨੀਪਤ: ਇੱਥੇ ਇੱਕਤਰਫਾ ਪਿਆਰ ਵਿੱਚ ਪਾਗਲ ਹੋਏ ਨੌਜਵਾਨ ਨੇ ਪਹਿਲਾਂ ਇੱਕ ਮੁਟਿਆਰ ‘ਤੇ ਜਾਨਲੇਵਾ ਹਮਲਾ ਕੀਤਾ ਤੇ ਫਿਰ ਫੜੇ ਜਾਣ ਦੇ ਡਰੋਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਹੁਲ ਵਜੋਂ ਹੋਈ ਹੈ। ਉਹ ਪੇਸ਼ੇਵਰ ਲੇਖਾਕਾਰ (ਚਾਰਟਿਡ ਅਕਾਊਂਟੈਂਟ) ਦੀ ਪੜ੍ਹਾਈ ਕਰ ਰਿਹਾ ਸੀ। ਜ਼ਖ਼ਮੀ ਮੁਟਿਆਰ ਫੈਸ਼ਨ ਡਿਜ਼ਾਈਨਿੰਗ ਦੀ ਵਿਦਿਆਰਥਣ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਪਾਨੀਪਤ ਦੇ ਸੈਕਟਰ 11 ਦੇ ਪਾਰਕ ਵਿੱਚ ਇਹ ਘਟਨਾ ਵਾਪਰੀ। ਰਾਹੁਲ ਨਾਂ ਦੇ ਸਿਰਫਿਰੇ ਆਸ਼ਕ ਨੇ ਇੱਥੇ ਘੁੰਮਣ ਆਈ ਕੁੜੀ ਦੇ ਗਲ਼ ‘ਤੇ ਬਲੇਡ ਰੱਖ ਦਿੱਤਾ। ਦੋਵਾਂ ਵਿੱਚ ਤਕਰਾਰ ਹੋਣ ‘ਤੇ ਉਸ ਨੇ ਕੁੜੀ ਦੀ ਗਰਦਨ ‘ਤੇ ਰੱਖੇ ਬਲੇਡ ਨਾਲ ਉਸ ਦਾ ਗਲਾ ਵੱਢਣ ਦੀ ਕੋਸ਼ਿਸ਼ ਕੀਤੀ। ਕੁੜੀ ਦਾ ਰੌਲਾ ਸੁਣ ਕੇ ਉੱਥੇ ਆਏ ਹੋਰ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਰਾਹੁਲ ਨੂੰ ਕਾਬੂ ਕਰ ਲਿਆ।

ਫੜੇ ਜਾਣ ਦੇ ਡਰੋਂ ਰਾਹੁਲ ਨੇ ਆਪਣੀ ਗਰਦਨ ‘ਤੇ ਵੀ ਬਲੇਡ ਨਾਲ ਚੀਰਾ ਦੇ ਦਿੱਤਾ। ਖ਼ੂਨ ਜ਼ਿਆਦਾ ਵਹਿਣ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਤ ਕੁੜੀ ਤੇ ਉਸ ਦੇ ਪਿਤਾ ਨੇ ਦੱਸਿਆ ਕਿ ਰਾਹੁਲ ਉਸ ਨੂੰ ਲੰਮੇ ਸਮੇਂ ਤੋਂ ਉਸ ਨੂੰ ਤੰਗ ਕਰਦਾ ਸੀ। ਉਸ ਨੇ ਉਸ ਖ਼ਿਲਾਫ਼ ਮਹਿਲਾ ਥਾਣੇ ਵਿੱਚ ਸਿਕਾਇਤ ਵੀ ਦਿੱਤੀ ਸੀ ਪਰ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਸੀ। ਰਾਹੁਲ ਨੇ ਮਨ ਵਿੱਚ ਖਾਰ ਰੱਖੀ ਤੇ ਪੀੜਤਾ ਤੋਂ ਬਦਲਾ ਲੈਣ ਲਈ ਪਾਰਕ ਆਇਆ ਸੀ। ਇਸ ਦੌਰਾਨ ਇਹ ਘਟਨਾ ਵਾਪਰ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਅੰਬਾਲੇ ਜ਼ਿਲ੍ਹੇ ਦੇ ਸਰਬਜੋਤ ਸਿੰਘ ਨੂੰ ਰਾਸ਼ਟਰਪਤੀ ਤੋਂ ਅਰਜੁਨ ਪੁਰਸਕਾਰ ਮਿਲਣ ਸਦਕਾ ਪਿੰਡ ਧੀਨ ਵਾਸੀ ਬਾਗੋਬਾਗ

On Punjab

ਕੇਂਦਰ ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਉੱਤੇ ਲੱਗੀ ਪਾਬੰਦੀ ਪੰਜ ਸਾਲਾਂ ਲਈ ਵਧਾਈ

On Punjab

ਭਰਵੇਂ ਮੀਂਹ ਨਾਲ ਸਨਅਤੀ ਸ਼ਹਿਰ ਜਲ-ਥਲ

On Punjab