44.2 F
New York, US
February 5, 2025
PreetNama
ਸਮਾਜ/Social

ਪਹਿਲੀ ਜਮਾਤ ਦੀ ਬੱਚੀ ਨੂੰ ਹਾਰਟ ਅਟੈਕ! ਸਕੂਲ ਨੂੰ ਨੋਟਿਸ

ਜਮਸ਼ੇਦਪੁਰ: ਮੰਗਲਵਾਰ ਨੂੰ ਜਮਸ਼ੇਦਪੁਰ ਦੇ ਇੱਕ ਸਕੂਲ ਵਿੱਚ ਦੁਖਦਾਈ ਘਟਨਾ ਵਾਪਰੀ। ਟੈਲਕੋ ਇਲਾਕੇ ਵਿੱਚ ਸਿੱਖਿਆ ਨਿਕੇਤਨ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਉਸ ਨੂੰ ਦੌਰਾ ਪਿਆ ਤਾਂ ਇਲਾਜ ਲਈ ਉਸ ਨੂੰ ਟਾਟਾ ਮੋਟਰਜ਼ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਸਕੂਲ ਦੀ ਪ੍ਰਿੰਸੀਪਲ ਸੁਨੀਤਾ ਡੇ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਦੁਖਦਾਈ ਹੈ ਕਿ ਉਹ ਬਚ ਨਹੀਂ ਸਕੀ। ਉਨ੍ਹਾਂ ਕਿਹਾ ਕਿ ਬੱਚੀ ਦਿਲ ਦੀ ਮਰੀਜ਼ ਸੀ। ਮ੍ਰਿਤਕ ਲੜਕੀ ਦਾ ਨਾਂ ਵੈਸ਼ਨਵੀ ਝਾਅ ਸੀ। ਉਹ ਟੈਲਕੋ ਕਲੋਨੀ ਦੇ ਵਸਨੀਕ ਅਜੇ ਕੁਮਾਰ ਝਾਅ ਦੀ ਧੀ ਸੀ। ਅਜੇ ਟਾਟਾ ਮੋਟਰਜ਼ ਫਾਉਂਡਰੀ ਡਿਵੀਜ਼ਨ ਦੇ ਕਰਮਚਾਰੀ ਹਨ। ਬੱਚੇ ਦੀ ਮੌਤ ਤੋਂ ਬਾਅਦ ਸਕੂਲ ਵਿੱਚ ਮਾਤਮ ਛਾ ਗਿਆ। ਸਕੂਲ ਵਿੱਚ ਛੁੱਟੀ ਕਰ ਦਿੱਤੀ ਗਈ।

ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਸ ਦਾ ਟਾਟਾ ਮੋਟਰਜ਼ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮਾਪਿਆਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਬੱਚੀ ਨੂੰ ਵੀ ਇਲਾਜ ਲਈ ਵੇਲੂਰ ਵੀ ਲਿਜਾਇਆ ਗਿਆ ਸੀ। ਵਿਦਿਆਰਥਣ ਦੇ ਭਰਾ ਦੀ ਵੀ ਕੁਝ ਸਾਲ ਪਹਿਲਾਂ ਦਿਲ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ।

ਇਸੇ ਦੌਰਾਨ ਸਿੱਖਿਆ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਜ਼ਿਲ੍ਹਾ ਸਿੱਖਿਆ ਸੁਪਰਡੈਂਟ ਦਿਲੀਪ ਕੁਮਾਰ ਨੇ ਕਿਹਾ ਕਿ ਸ਼ਰੂਆਤੀ ਜਾਂਚ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਵਿੱਚ ਸਕੂਲ ਪ੍ਰਬੰਧਣ ਦੀ ਲਾਪਰਵਾਹੀ ਝਲਕਦੀ ਹੈ। ਸਕੂਲ ਪ੍ਰਬੰਧਣ ਨੂੰ ਸ਼ੋ-ਕਾਜ ਕੀਤਾ ਜਾ ਰਿਹਾ ਹੈ।

Related posts

ਜੰਮੂ ਕਸ਼ਮੀਰ ਦੇ ਬਾਂਦੀਪੋਰਾ ’ਚ ਫੌਜੀ ਵਾਹਨ ਖੱਡ ’ਚ ਡਿੱਗਿਆ, ਦੋ ਫੌਜੀ ਹਲਾਕ 3 ਜ਼ਖ਼ਮੀ

On Punjab

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ

On Punjab

ਏਕੇ ਦੀਆਂ ਕੋਸ਼ਿਸ਼ਾਂ ਲਈ ਸੱਦੀ ਬੈਠਕ ਬੇਨਤੀਜਾ, ਅਗਲੇ ਗੇੜ ਦੀ ਬੈਠਕ 18 ਨੂੰ

On Punjab