38.23 F
New York, US
November 22, 2024
PreetNama
ਖੇਡ-ਜਗਤ/Sports News

ਪਹਿਲੇ ਟੀ-20 ਮੈਚ ‘ਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

India VS Bangladesh t20 Match : ਨਵੀਂ ਦਿੱਲੀ : ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਦਿੱਲੀ ਦੇ ਅਰੁਣ ਜੇਤਲੀ ਮੈਦਾਨ ‘ਤੇ ਖੇਡਿਆ ਗਿਆ । ਜਿਸ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 148 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 149 ਦੌੜਾਂ ਦਾ ਟੀਚਾ ਦਿੱਤਾ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾ ਕੇ ਇਸ ਮੁਕਾਬਲੇ ਨੂੰ ਜਿੱਤ ਲਿਆ । ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 43 ਗੇਂਦਾਂ ‘ਤੇ 60 ਦੌੜਾਂ ਦੀ ਪਾਰੀ ਖੇਡੀ । ਬੰਗਲਾਦੇਸ਼ ਦੀ ਭਾਰਤ ‘ਤੇ ਇਹ ਪਹਿਲੀ ਇਤਿਹਾਸਿਕ ਜਿੱਤ ਹੈ ।

Home News Latest news ਪਹਿਲੇ ਟੀ-20 ਮੈਚ ‘ਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ
ਪਹਿਲੇ ਟੀ-20 ਮੈਚ ‘ਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤNov 04, 2019 10:30 AmFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE

India VS Bangladesh t20 Match : ਨਵੀਂ ਦਿੱਲੀ : ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਦਿੱਲੀ ਦੇ ਅਰੁਣ ਜੇਤਲੀ ਮੈਦਾਨ ‘ਤੇ ਖੇਡਿਆ ਗਿਆ । ਜਿਸ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ । ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 148 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 149 ਦੌੜਾਂ ਦਾ ਟੀਚਾ ਦਿੱਤਾ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 154 ਦੌੜਾਂ ਬਣਾ ਕੇ ਇਸ ਮੁਕਾਬਲੇ ਨੂੰ ਜਿੱਤ ਲਿਆ । ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 43 ਗੇਂਦਾਂ ‘ਤੇ 60 ਦੌੜਾਂ ਦੀ ਪਾਰੀ ਖੇਡੀ । ਬੰਗਲਾਦੇਸ਼ ਦੀ ਭਾਰਤ ‘ਤੇ ਇਹ ਪਹਿਲੀ ਇਤਿਹਾਸਿਕ ਜਿੱਤ ਹੈ ।

India VS Bangladesh t20 Match
India VS Bangladesh t20 Match

ਦਰਅਸਲ, ਇਸ ਤੋਂ ਪਹਿਲਾਂ ਭਾਰਤ ਨੇ 8 ਮੁਕਾਬਲਿਆਂ ਵਿੱਚ ਬੰਗਲਾਦੇਸ਼ ਨੂੰ ਹਰਾਇਆ ਸੀ, ਪਰ 9ਵੇਂ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ । ਇਸ ਮੁਕਾਬਲੇ ਵਿੱਚ ਭਾਰਤ ਨੇ 6 ਵਿਕਟਾਂ ‘ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਪਰ ਬੰਗਲਾਦੇਸ਼ ਨੇ 19.3 ਓਵਰਾਂ ਵਿਚ 3 ਵਿਕਟਾਂ ਤੇ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ । ਬੰਗਲਾਦੇਸ਼ ਦੇ ਰਹੀਮ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ । ਰਹੀਮ ਨੇ 43 ਗੇਂਦਾਂ ‘ਤੇ ਅਜੇਤੂ 60 ਦੌੜਾਂ ਦੀ ਆਪਣੀ ਮੈਚ ਜੇਤੂ ਪਾਰੀ ਖੇਡੀ ।

ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਮਹਿਮੂਦਉੱਲ੍ਹਾ (ਕਪਤਾਨ), ਲਿਟਨ ਦਾਸ, ਸੌਮਿਆ ਸਰਕਾਰ,ਆਫਿਫ ਹੁਸੈਨ, ਮੋਸਾਡੇਕ ਹੁਸੈਨ, ਨਈਮ ਸ਼ੇਖ, ਮੁਸ਼ਫਿਕਰ ਰਹੀਮ, ਮੁਹੰਮਦ ਮਿਥੁਨ, ਅਮੀਨ ਇਸਲਾਮ, ਅਰਾਫਾਤ ਸਨੀ, ਤਯਾਜੁਲ ਇਸਲਾਮ, ਮੁਸਤਾਫਿਜ਼ੁਰ ਰਹਿਮਾਨ, ਸ਼ਫੀਉੱਲ ਇਸਲਾਮ, ਅਬੂ ਹੈਦਰ ਅਤੇ ਅਲ ਅਮੀਨ ਹੁਸੈਨ ਸ਼ਾਮਿਲ ਸਨ ।

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

Related posts

India Olympic Winning Team : ਭਾਰਤ ਵਾਪਸ ਪਰਤੀ ਓਲੰਪਿਕ ਦੇ ਮੈਡਲ ਜੇਤੂਆਂ ਦੀ ਟੀਮ, ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ

On Punjab

ICC Test Ranking: ਬੱਲੇਬਾਜ਼ਾਂ ‘ਚ ਕੋਹਲੀ ਪਹਿਲੇ ਤੇ ਬੁਮਰਾਹ 6ਵੇਂ ਸਥਾਨ ‘ਤੇ

On Punjab

ਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ

On Punjab