ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਬਿੱਗ ਬੌਸ 15 ਦਾ ਆਗਾਜ਼ ਹੋ ਚੁੱਕਾ ਹੈ। ਘਰ ’ਚ ਇਕ-ਇਕ ਕਰਕੇ 13 ਕੰਟੈਸਟੈਂਟ ਦੀ ਐਂਟਰੀ ਹੋ ਚੁੱਕੀ ਹੈ। ਇਸ ਸ਼ੋਅ ਨੂੰ ਜੰਗਲ ਦੇ ਨਾਲ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮੁਕਾਬਲੇਬਾਜ਼ਾਂ ਨੂੰ ਪਹਿਲੇ ਜੰਗਲ ਦੀਆਂ ਮੁਸ਼ਕਲਾਂ ’ਚੋ ਲੰਘਣਾ ਪਵੇਗਾ। ਬਿੱਗ ਬੌਸ ਦੇ ਪ੍ਰੀਮੀਅਰ ’ਤੇ ਸਲਮਾਨ ਖਾਨ ਨੇ ਜੰਗਲ ਹੈ ਅੱਧੀ ਰਾਤ ਹੈ ਗਾਣੇ ’ਤੇ ਡਾਂਸ ਪਰਫਾਰਮੈਂਸ ਦਿੱਤੀ। ਇਸ ਤੋਂ ਬਾਅਦ ਫਿਰ ਸਲਮਾਨ ਨੇ ਸਵੈਗ ਨਾਲ ਸਵਾਗਤ ’ਤੇ ਵੀ ਆਪਣਾ ਦਮ ਦਿਖਾਇਆ।
ਬਾਥਰੂਮ ਨੂੰ ਲੈ ਕੇ ਹੋਈ ਟੈਨਸ਼ਨ
ਬਿੱਗ ਬੌਸ 15 ਦੇ ਪਹਿਲੇ ਦਿਨ ਹੀ ਕੰਟੈਸਟੈਂਟ ਨੂੰ ਇਹ ਗੱਲ ਪਰੇਸ਼ਾਨ ਕਰ ਰਹੀ ਹੈ ਕਿ ਉਹ ਟਾਇਲੇਟ ਕਿਥੇ ਜਾਣਗੇ। ਦਰਅਸਲ ਅਜੇ ਤਕ ਘਰ ਦੀ ਪੂਰੀ ਐਕਸੇਜ ਅਜੇ ਕੰਟੈਸਟੈਂਟ ਨੂੰ ਨਹੀਂ ਮਿਲੀ। ਇਕ ਹੀ ਬਾਥਰੂਮ ’ਚ ਸਾਰੇ ਕੰਟੈਸਟੈਂਟ ਨੂੰ ਜਾਣਾ ਪਵੇਗਾ ਜੋ ਕਿ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁਕਾਬਲੇਬਾਜ਼ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਹੇ ਹਨ ਕਿ ਸਭ ਇਕੋ ਹੀ ਬਾਥਰੂਮ ਕਿਵੇ ਯੂਜ਼ ਕਰਨਗੇ।
ਕੰਟੈਸਟੈਂਟ ਹੋਏ ਪਰੇਸ਼ਾਨ
ਸ਼ੇਅ ’ਚ ਪਹਿਲਾਂ ਤਾਂ ਜੈਅ ਭਾਨੁਸ਼ਾਲੀ ਇਸ ਸਵਾਲ ਨੂੰ ਉਠਾਉਂਦੇ ਹਨ ਕਿ ਆਖੀਰ ਕੰਟੈਸਟੈਂਟ ਟਾਇਲੇਟ ਕਿੱਥੇ ਜਾਣਗੇ। ਇਸ ਤੋਂ ਬਾਅਦ ਸ਼ੋਅ ’ਚ ਜਦ ਤੇਜਸਵੀ ਪ੍ਰਕਾਸ਼ ਐਂਟਰ ਕਰਦੀ ਹੈ ਤਾਂ ਇਸ ਗੱਲ ਨੂੰ ਲੈ ਕੇ ਵੀ ਆਪਣੀ ਇੱਛਾ ਜ਼ਾਹਿਰ ਕਰਦੀ ਹੈ। ਉਹ ਕਹਿੰਦੀ ਨਜ਼ਰ ਆਈ ਕਿ ਮੁੰਡਿਆਂ ਦਾ ਕੀ ਹੈ, ਉਹ ਤਾਂ ਕਿਤੇ ਵੀ ਟਾਇਲੇਟ ਜਾ ਸਕਦੇ ਹਨ, ਪਰ ਕੁੜੀਆਂ ਤਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ।