Ind vs Eng : ਭਾਰਤ ਤੇ ਇੰਗਲੈਂਡ ‘ਚ ਟੈਸਟ ਸੀਰੀਜ਼ ਤੋਂ ਬਾਅਦ ਟੀ20 ਸੀਰੀਜ਼ ਵੀ ਸਮਾਪਤ ਹੋ ਗਈ ਹੈ। ਹੁਣ ਦੋਵੇਂ ਦੇਸ਼ਾਂ ਨੂੰ ਤਿਨ ਮੈਚਾਂ ਦੀ ਵਨਡੇ ਇੰਟਰਨੈਸ਼ਨਲ ਸੀਰੀਜ਼ ‘ਚ ਦੋ-ਦੋ ਹੱਥ ਕਰਨਾ ਹਨ। ਕੱਲ੍ਹ ਭਾਵ ਮੰਗਲਵਾਰ 23 ਮਾਰਚ ਤੋਂ ਸ਼ੁਰੂ ਹੋ ਰਹੀ ਇਕ ਦਿਨਾਂ ਸੀਰੀਜ਼ ਲਈ ਪਹਿਲੇ ਮੈਚ ‘ਚ ਭਾਰਤ ਦੀ ਪਲੇਇੰਗ ਇਲੈਵਨ ਕਿਵੇਂ ਦੀ ਹੋ ਸਕਦੀ ਹੈ ਤੇ ਕਿਹੜੇ-ਕਿਹੜੇ ਨਵੇਂ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੇ ਵਨਡੇ ਸੀਰੀਜ ਲਈ ਤਿੰਨ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਜਿਨ੍ਹਾਂ ‘ਚ ਇਕ ਬੱਲੇਬਾਜ਼, ਇਕ ਆਲਰਾਊਂਡਰ ਤੇ ਇਕ ਗੇਂਦਬਾਜ ਹੈ। ਬੱਲੇਬਾਜ਼ ਸੂਰਯਾ ਕੁਮਾਰ, ਆਲਰਾਊਂਡਰ ਕੁਣਾਲ ਪਾਂਡਿਆ ਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਣ ਪਹਿਲੀ ਵਾਰ ਭਾਰਤ ਦੀ ਵਨਡੇ ਟੀਮ ‘ਚ ਚੁਣੇ ਗਏ ਹਨ ਪਰ ਇਨ੍ਹਾਂ ‘ਚ ਦੋ ਹੀ ਖਿਡਾਰੀਆਂ ਨੂੰ ਪਹਿਲੇ ਵਨਡੇ ਮੈਚ ‘ਚ ਆਪਣਾ ਵਨਡੇ ਕ੍ਰਿਕਟ ‘ਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਪਹਿਲੇ ਵਨਡੇ ਮੈਚ ਲਈ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਯਾ ਕੁਮਾਰ ਯਾਦਵ, ਕੇਐਲ ਰਾਹੁਲ, ਰਿਸ਼ੰਭ ਪੰਤ, ਹਾਰਦਿਕ ਪਾਂਡਿਆ, ਪ੍ਰਸਿੱਦ ਕ੍ਰਿਸ਼ਨਣ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ ਤੇ ਯੁਜਵਿੰਦਰ ਚਹਲ।