ਜੰਮੂ: ਬੀਐਸਐਫ ਨੇ ਸ਼ਨੀਵਾਰ ਦੇਰ ਰਾਤ ਜੰਮੂ ‘ਚ ਅੰਤਰਰਾਸ਼ਟਰੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਪੰਜ ਭਾਰੀ ਹਥਿਆਰਬੰਦ ਅੱਤਵਾਦੀ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।ਜੰਮੂ ਵਿੱਚ ਬੀਐਸਐਫ ਦੇ ਬੁਲਾਰੇ ਨੇ ਕਿਹਾ ਹੈ ਕਿ 26 ਅਤੇ 27 ਸਤੰਬਰ ਦੀ ਦਰਮਿਆਨੀ ਰਾਤ ਨੂੰ ਜੰਮੂ ਦੇ ਸਾਂਬਾ ਸੈਕਟਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜੰਮੂ ਦੇ ਸਾਂਬਾ ਸੈਕਟਰ ‘ਚ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੰਤਰ ਰਾਸ਼ਟਰੀ ਸਰਹੱਦ ‘ਤੇ ਕੁਝ ਹਲਚਲ ਦੇਖੀ। ਤਕਰੀਬਨ 5 ਹਥਿਆਰਬੰਦ ਅੱਤਵਾਦੀ ਰਾਤ ਦੇ ਹਨੇਰੇ ਅਤੇ ਖੇਤਰ ‘ਚ ਸੰਘਣੇ ਘਾਹ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਫ਼ਿਰਾਕ ‘ਚ ਸੀ।ਜਿਵੇਂ ਹੀ ਇਹ ਅੱਤਵਾਦੀ ਬੀਐਸਐਫ ਦੀ ਨਜ਼ਰ ‘ਚ ਆਇਆ, ਬੀਐਸਐਫ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ, ਜਿਸ ਤੋਂ ਬਾਅਦ ਪਾਕਿਸਤਾਨ ਤੋਂ ਆ ਰਹੇ ਇਨ੍ਹਾਂ ਅੱਤਵਾਦੀਆਂ ਨੇ ਬੀਐਸਐਫ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਦੀ ਘੁਸਪੈਠ ਨੂੰ ਯਕੀਨੀ ਬਣਾਉਣ ਲਈ, ਪਾਕਿਸਤਾਨੀ ਰੇਂਜਰਾਂ ਨੇ ਵੀ ਇਨ੍ਹਾਂ ਅੱਤਵਾਦੀਆਂ ਨੂੰ ਕਵਰ ਫਾਇਰ ਦੇਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਬੀਐਸਐਫ ਦੁਆਰਾ ਜਵਾਬੀ ਕਾਰਵਾਈ ਕਰਦਿਆਂ ਸਾਰੇ ਪੰਜ ਅੱਤਵਾਦੀ ਵਾਪਸ ਪਾਕਿਸਤਾਨ ਵੱਲ ਭੱਜ ਗਏ।