38.14 F
New York, US
December 12, 2024
PreetNama
ਖੇਡ-ਜਗਤ/Sports News

ਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲ

ਨਵੀਂ ਦਿੱਲੀ: ਸਾਬਕਾ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫ਼ਰੀਦੀ ਵੱਲੋਂ ਖਿਡਾਰੀਆਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ । ਜਿਸ ਵਿੱਚ ਉਨ੍ਹਾਂ ਚਾਰ ਬੱਲੇਬਾਜ਼ਾਂ ਦੇ ਨਾਂ ਲਏ ਗਏ ਹਨ ਜੋ ਦੁਨੀਆ ਵਿੱਚ ਬੈਸਟ ਬੱਲੇਬਾਜ਼ ਹਨ । ਇਸ ਸੈਸ਼ਨ ਦੌਰਾਨ ਉਨ੍ਹਾਂ ਵੱਲੋਂ ਟਵਿੱਟਰ ‘ਤੇ ਆਪਣੇ ਫੈਨਜ਼ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ । ਜਿਸ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਰਲਡ ਕ੍ਰਿਕਟ ਵਿੱਚ ਉਹ ਕਿਹੜੇ ਚਾਰ ਬੱਲੇਬਾਜ਼ਾਂ ਨੂੰ ਬੈਸਟ ਮੰਨਦੇ ਹਨ । ਜਿਸ ਵਿੱਚ ਉਨ੍ਹਾਂ ਨੇ ਆਪਣਾ ਜਵਾਬ ਦਿੱਤਾ ਹੈ ।ਇਸ ਮਾਮਲੇ ਵਿੱਚ ਅਫਰੀਦੀ ਨੇ ਆਪਣੇ ਜਵਾਬ ਵਿੱਚ ਲਿਖਿਆ ਕਿ ਉਹ ਜਿਨ੍ਹਾਂ ਨੂੰ ਬੈਸਟ ਬੱਲੇਬਾਜ਼ ਮੰਨਦੇ ਹਨ, ਉਨ੍ਹਾਂ ਵਿੱਚ ਵਿਰਾਟ ਕੋਹਲੀ, ਬਾਬਰ ਆਜਮ, ਜੋ ਰੂਟ ਤੇ ਸਟੀਵ ਸਮਿਥ ਸ਼ਾਮਿਲ ਹਨ । ਉਨ੍ਹਾਂ ਦੇ ਇਸ ਜਵਾਬ ਤੋਂ ਬਾਅਦ ਫੈਨਜ਼ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਬਾਬਰ ਤੇ ਵਿਰਾਟ ਵਿਚੋਂ ਉਹ ਕਿਸਨੂੰ ਬੈਸਟ ਮੰਨਦੇ ਹਨ ਤਾਂ ਉਨ੍ਹਾਂ ਨੇ ਇਸ ਦਾ ਜਵਾਬ ਨਹੀਂ ਦਿੱਤਾ ।ਦੱਸ ਦਈਏ ਕਿ ਅਫਰੀਦੀ ਨੇ ਵਿਰਾਟ ਦੀ ਉਸ ਸਮੇਂ ਵੀ ਤਾਰੀਫ ਕੀਤੀ ਸੀ ਜਦੋਂ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ-20 ਮੁਕਾਬਲੇ ਵਿੱਚ 72 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਵਾਈ ਸੀ । ਜਿਸ ਵਿੱਚ ਉਨ੍ਹਾਂ ਨੇ ਟਵੀਟ ਕਰਦਿਆਂ ‘ਵਧਾਈ ਹੋ ਵਿਰਾਟ, ਲਿਖਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਤੁਸੀ ਇੱਕ ਬਹਿਤਰੀਨ ਖਿਡਾਰੀ ਹੋ ।

Related posts

ਦਿਓਰ ਦੇ ਵਿਆਹ ‘ਚ ਪ੍ਰਿਅੰਕਾ ਚੋਪੜਾ ਬਣੀ ਗੁਲਾਬੋ, ਤਸਵੀਰਾਂ ਵਾਇਰਲ

On Punjab

ਸਾਬਕਾ ਭਾਰਤੀ ਕ੍ਰਿਕਟਰ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

On Punjab

ਅਰੁਣ ਜੇਤਲੀ ਸਟੇਡੀਅਮ ‘ਚ ਗੰਭੀਰ ਦੇ ਨਾਂ ‘ਤੇ ਬਣਿਆ ਸਟੈਂਡ

On Punjab