54.77 F
New York, US
April 29, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਰਸਤੇ ਰਾਹੀਂ ਪਰਤਣ ਲੱਗੇ

ਚੰਡੀਗੜ੍ਹ- ਕੇਂਦਰ ਵੱਲੋਂ ਦੇਸ਼ ਛੱਡਣ ਲਈ 48 ਘੰਟੇ ਦੀ ਸਮਾਂ ਸੀਮਾਂ ਨਿਰਧਾਰਤ ਕਰਨ ਤੋਂ ਬਾਅਦ, ਭਾਰਤ ਆਉਣ ਵਾਲੇ ਕਈ ਪਾਕਿਸਤਾਨੀ ਨਾਗਰਿਕਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਚ ਅਟਾਰੀ-ਵਾਹਗਾ ਰਸਤੇ ਰਾਹੀਂ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਨੇ ਬੁੱਧਵਾਰ ਨੂੰ ਕਈ ਸਖ਼ਤ ਕਦਮ ਚੁੱਕੇ, ਜਿਸ ਵਿਚ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਅਤੇ ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅਤਿਵਾਦੀ ਹਮਲੇ ਨਾਲ ਸਰਹੱਦ ਪਾਰ ਸਬੰਧਾਂ ਦੇ ਮੱਦੇਨਜ਼ਰ ਅਟਾਰੀ ਜ਼ਮੀਨੀ-ਆਵਾਜਾਈ ਚੌਕੀ ਨੂੰ ਤੁਰੰਤ ਬੰਦ ਕਰਨਾ ਸ਼ਾਮਲ ਹੈ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਅਨੁਸਾਰ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਯੋਜਨਾ (SVES) ਦੇ ਤਹਿਤ ਭਾਰਤ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ SVES ਵੀਜ਼ਾ ਯੋਜਨਾ ਦੇ ਤਹਿਤ ਭਾਰਤ ਵਿੱਚ ਮੌਜੂਦਾ ਕਿਸੇ ਵੀ ਪਾਕਿਸਤਾਨੀ ਨਾਗਰਿਕ ਕੋਲ ਦੇਸ਼ ਛੱਡਣ ਲਈ 48 ਘੰਟੇ ਹਨ। ਇਹ ਫੈਸਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਕਮੇਟੀ ਆਨ ਸਕਿਉਰਿਟੀ (ਸੀਸੀਐਸ) ਨੇ ਲਏ, ਜਿਸ ਵਿਚ ਐਲਾਨ ਕੀਤਾ ਗਿਆ ਕਿ ਅਟਾਰੀ ਵਿਖੇ ਏਕੀਕ੍ਰਿਤ ਚੈੱਕ-ਪੋਸਟ (ਆਈਸੀਪੀ) ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਜਾਵੇਗੀ ਅਤੇ ਜੋ ਲੋਕ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਏ ਹਨ, ਉਹ 1 ਮਈ ਤੋਂ ਪਹਿਲਾਂ ਉਸ ਰਸਤੇ ਰਾਹੀਂ ਵਾਪਸ ਆ ਸਕਦੇ ਹਨ।ਵੀਰਵਾਰ ਸਵੇਰੇ ਕਈ ਪਾਕਿਸਤਾਨੀ ਪਰਿਵਾਰ ਅਟਾਰੀ-ਵਾਹਗਾ ਜ਼ਮੀਨੀ ਰਸਤੇ ਰਾਹੀਂ ਗੁਆਂਢੀ ਦੇਸ਼ ਵਾਪਸ ਜਾਣ ਲਈ ਅੰਮ੍ਰਿਤਸਰ ਦੇ ਆਈਸੀਪੀ ਪਹੁੰਚੇ। ਕਰਾਚੀ ਦੇ ਇਕ ਪਰਿਵਾਰ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਦਿੱਲੀ ਗਏ ਸਨ। ਉਨ੍ਹਾਂ ਕਿਹਾ, ‘‘ਅਸੀਂ 15 ਅਪਰੈਲ ਨੂੰ ਇੱਥੇ (ਭਾਰਤ) ਆਏ ਸੀ ਅਤੇ ਅੱਜ ਅਸੀਂ ਘਰ ਵਾਪਸ ਆ ਰਹੇ ਹਾਂ ਹਾਲਾਂਕਿ ਸਾਡੇ ਕੋਲ 45 ਦਿਨਾਂ ਦਾ ਵੀਜ਼ਾ ਸੀ।’’

ਪਹਿਲਗਾਮ ਹਮਲੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਪਾਕਿਸਤਾਨੀ ਨਾਗਰਿਕ ਨੇ ਕਿਹਾ, “ਜਿਸਨੇ ਵੀ ਇਹ ਕੀਤਾ ਹੈ ਉਹ ਪੂਰੀ ਤਰ੍ਹਾਂ ਗਲਤ ਹੈ। ਅਸੀਂ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਭਾਈਚਾਰਾ ਅਤੇ ਦੋਸਤੀ ਚਾਹੁੰਦੇ ਹਾਂ।” ਮਨਸੂਰ ਨਾਮ ਦੇ ਇੱਕ ਹੋਰ ਪਾਕਿਸਤਾਨੀ ਨਾਗਰਿਕ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ 15 ਅਪਰੈਲ ਨੂੰ 90 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਇਆ ਸੀ। ਪਰ ਅਸੀਂ ਅੱਜ ਘਰ ਵਾਪਸ ਆ ਰਹੇ ਹਾਂ। ਪਾਕਿਸਤਾਨ ਜਾਣ ਲਈ ਵੀਜ਼ਾ ਵਾਲੇ ਕੁਝ ਭਾਰਤੀ ਨਾਗਰਿਕ ਵੀ ਵੀਰਵਾਰ ਨੂੰ ਆਈਸੀਪੀ ਪਹੁੰਚੇ ਹੋਏ ਸਨ।

Related posts

ਕੋਰੋਨਾ: ਅਮਰੀਕਾ ‘ਚ 24 ਘੰਟਿਆਂ ਦੌਰਾਨ 1,509 ਮੌਤਾਂ, ਨਿਊਯਾਰਕ ’ਚ ਮੌਤਾਂ ਦੀ ਗਿਣਤੀ 10,000 ਤੋਂ ਪਾਰ

On Punjab

ਅਮਰੀਕੀਆਂ ‘ਤੇ ਪੈ ਰਹੀ ਦੋਹਰੀ ਮਾਰ, ਕੋਰੋਨਾ ਨਾਲ 24 ਘੰਟਿਆਂ ‘ਚ 1134 ਮੌਤਾਂ, ਦੂਜੇ ਪਾਸੇ ਕਈ ਸ਼ਹਿਰਾਂ ‘ਚ ਖੂਨ-ਖਰਾਬਾ

On Punjab

100 ਕਰੋੜ ਦੀ ਧੋਖਾਧੜੀ ਮਾਮਲੇ ‘ਚ ਚੀਨੀ ਨਾਗਰਿਕ ਗ੍ਰਿਫ਼ਤਾਰ, ਹੋਏ ਕਈ ਅਹਿਮ ਖ਼ੁਲਾਸੇ

On Punjab