ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਸਟ੍ਰੇਲੀਆ ‘ਚ ਟੇਸਟ ਸੀਰੀਜ਼ ਜਿੱਤਣ ‘ਤੇ ਟੀਮ ਇੰਡੀਆ ਦੇ ਕਪਤਾਨ ਨੂੰ ਵਧਾਈ ਦਿੱਤੀ ਹੈ। ਟੀਮ ਇੰਡੀਆ ਨੇ ਆਸਟ੍ਰੇਲੀਆ ‘ਚ ਇਤਿਹਾਸ ਰੱਚਦੇ ਹੋਏ 4 ਮੈਚਾਂ ਦੀ ਟੇਸਟ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕੀਤਾ ਹੈ। 71 ਸਾਲਾ ‘ਚ ਪਹਿਲੀ ਵਾਰ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਉਨ੍ਹਾਂ ਦੀ ਧਰਤੀ ‘ਤੇ ਹਰਾਇਆ ਹੈ।
ਪਾਕਿਸਤਾਨ ਕ੍ਰਿਕੇਟ ਟੀਮਦੇ ਸਾਬਕਾ ਕਪਤਾਨ ਇਮਰਾਨ ਖ਼ਾਨ ਨੇ ਕਿਹਾ ਭਾਰਤੀ ਟੀਮ ਵੱਲੋਂ ਆਸਟ੍ਰੇਲੀਆ ‘ਚ ਟੇਸਟ ਸੀਰੀਜ਼ ਜਿੱਤਣ ‘ਤੇ ਵਿਰਾਟ ਕੋਹਲੀ ਅਤੇ ਭਾਰਤੀ ਟੀਮ ਨੂੰ ਵਧਾਈ।