ਇਸ ਹਫ਼ਤੇ ਦੀ ਸ਼ੁਰੂਆਤ ‘ਚ ਗ੍ਰੈਂਡੀ ਨੇ ਦੇਸ਼ ਦੇ ਅੰਦਰ ਅਫਗਾਨਾਂ ‘ਤੇ ਵਿਦੇਸ਼ ਭੱਜ ਰਹੇ ਸ਼ਰਨਾਰਥੀਆਂ ਲਈ ਤਤਕਾਲ ਤੇ ਨਿਰੰਤਰ ਸਮਰਥਨ ਦੀ ਅਪੀਲ ਕੀਤੀ ਸੀ। ਬੁੱਧਵਾਰ ਨੂੰ ਅਫਗਾਨਿਸਤਾਨ ਦੀ ਆਪਣੀ ਤਿੰਨ ਦਿਨੀਂ ਯਾਤਰਾ ਦੇ ਸਮਾਪਤ ਤੋਂ ਬਾਅਦ ਗ੍ਰੈਂਡੀ ਨੇ ਕਿਹਾ ਕਿ ਅਫਗਾਨਿਸਤਾਨ ‘ਚ ਮਨੁੱਖੀ ਸਥਿਤੀ ਨਿਰਾਸ਼ਾਜਨਕ ਬਣੀ ਹੋਈ ਹੈ। ਇਸ ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਬੈਠਕ ਦੌਰਾਨ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਨੂੰ ਵਾਪਸੀ ਤੇ ਅਫਗਾਨ ਨਾਗਰਿਕਾਂ ਲਈ ਮਾਨਵਤਾਵਾਦੀ ਸਹਾਇਤਾ ਨਾਲ ਸਬੰਧਤ ਮਾਮਲਿਆਂ ‘ਤੇ ਚਰਚਾ ਕੀਤੀ ਗਈ

ਤਾਲਿਬਾਨ ਨੇ ਪਿਛਲੇ ਹਫ਼ਤੇ ਅਫਗਾਨਿਸਤਾਨ ‘ਚ ਅੰਤਰਿਮ ਇਸਲਾਮਿਕ ਸਰਕਾਰ ਦਾ ਗਠਨ ਕੀਤਾ। ਇਸ ਨਵੀਂ ਤਾਲਿਬਾਨੀ ਸਰਕਾਰ ‘ਚ ਕੱਟੜਪੰਥੀਆਂ ਨੂੰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਗਠਜੋੜ ਖ਼ਿਲਾਫ਼ 20 ਸਾਲ ਦੀ ਲੜਾਈ ਦੀ ਦੇਖ-ਰੇਖ ਕੀਤੀ। ਕਈ ਮਾਹਰਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਦੇ ਪਿੱਛੇ ਪਾਕਿਸਤਾਨ ਹੈ ਤੇ ਉਹ ਹਰ ਸੰਭਵ ਮੋਰਚਿਆਂ ਤੇ ਤਾਲਿਬਾਨ ਦੀ ਮਦਦ ਕਰਦਾ ਰਿਹਾ ਹੈ। ਹਾਲਾਂਕਿ, ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਲਈ ਮਾਨੀਅ ਮਦਦ ਤੇਜ਼ ਕਰ ਦਿੱਤੀ ਹੈ ਪਰ ਹੁਣ ਤਕ ਕਿਸੇ ਵੀ ਦੇਸ਼ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ।