62.42 F
New York, US
April 23, 2025
PreetNama
ਸਮਾਜ/Social

ਪਾਕਿਸਤਾਨ ਅਦਾਲਤ ਵੱਲੋਂ ਨਵਾਜ਼ ਸ਼ਰੀਫ ਖਿਲਾਫ ਅਦਾਲਤੀ ਵਾਰੰਟ, ਇਹ ਹੈ ਮਾਮਲਾ

ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਦਰਅਸਲ ਉਹ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਅਪੀਲ ਦੀ ਸੁਣਵਾਈ ‘ਚ ਪੇਸ਼ ਨਹੀਂ ਹੋਏ ਸਨ।

ਇਸਲਾਮਾਬਾਦ ਹਾਈਕੋਰਟ ਦੀ ਦੋ ਮੈਂਬਰੀ ਇਕ ਬੈਂਚ ਅਲ-ਅਜੀਜਿਆ ਸਟੀਲ ਮਿੱਲ ਭ੍ਰਿਸ਼ਟਾਚਾਰ ਮਾਮਲੇ ‘ਚ ਸ਼ਰੀਫ ਦੀ ਅਪੀਲ ‘ਤੇ ਸੁਣਵਾਈ ਕਰ ਰਹੇ ਹਨ। ਸ਼ਰੀਫ ਪਿਛਲੇ ਸਾਲ ਨਵੰਬਰ ਤੋਂ ਹੀ ਲੰਡਨ ‘ਚ ਇਲਾਜ ਕਰਾ ਰਹੇ ਹਨ। ਲਾਹੌਰ ਹਾਈਕੋਰਟ ਨੇ ਉਨ੍ਹਾਂ ਨੂੰ ਇਲਾਜ ਕਰਾਉਣ ਲਈ ਚਾਰ ਹਫਤਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ।

ਸ਼ਰੀਫ ਦੇ ਵਕੀਲ ਖਵਾਜਾ ਹਰੀਸ ਅਹਿਮਦ ਨੇ ਪਿਛਲੇ ਹਫਤੇ ਇਸਲਾਮਾਬਾਦ ਹਾਈ ਕੋਰਟ ‘ਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਕਿ ਖਰਾਬ ਸਿਹਤ ਕਾਰਨ ਉਨ੍ਹਾਂ ਦੇ ਮੁਅੱਕਲ ਲੰਡਨ ਤੋਂ ਘਰ ਪਰਤਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਮਰਪਣ ਕਰਨ ‘ਚ ਅਸਮਰੱਥ ਹਨ। ਉਨ੍ਹਾਂ ਇਸ ਮਾਮਲੇ ‘ਚ ਲੰਡਨ ਦੇ ਦਿਲ ਦੇ ਰੋਗ ਨਾਲ ਜੁੜੇ ਸਰਜਨ ਡੇਵਿਡ ਲਾਰੈਂਸ ਦੀ ਹਸਤਾਖਰ ਵਾਲੀ ਮੈਡੀਕਲ ਫਾਈਲ ਵੀ ਜਮ੍ਹਾ ਕੀਤੀ ਹੈ।

ਅਦਾਲਤ ਨੇ ਚੇਤਾਵਨੀ ਦਿੰਦਿਆਂ ਸ਼ਰੀਫ ਨੂੰ 15 ਸਤੰਬਰ ਤਕ ਪੇਸ਼ ਹੋਣ ਲਈ ਕਿਹਾ ਸੀ। ਉਹ ਇਸ ਹੁਕਮਾਂ ਦਾ ਪਾਲਣ ਨਹੀਂ ਕਰ ਪਾਏ। ਇਸ ਲਈ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਅਤੇ 22 ਸਤੰਬਰ ਤਕ ਸੁਣਵਾਈ ਰੱਦ ਕਰ ਦਿੱਤੀ ਹੈ।

ਮਈ ‘ਚ ਸ਼ਰੀਫ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜਿਸ ‘ਚ ਉਹ ਲੰਡਨ ਦੇ ਇਕ ਕੈਫੇ ‘ਚ ਆਪਣੇ ਪਰਿਵਾਰ ਦੇ ਨਾਲ ਚਾਹ ਪੀਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਤੇ ਦੇਸ਼ ‘ਚ ਬਹਿਸ ਤੇਜ਼ ਹੋ ਗਈ ਸੀ।

Related posts

ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, DMC ਕਰਵਾਇਆ ਦਾਖਲ

On Punjab

ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਦੀ ਮੌਤ

On Punjab

ਪਾਕਿਸਤਾਨ ਸਰਕਾਰ ਨੇ ਪਿਆਰ ਕਰਨ ਤੇ ਗਲ਼ੇ ਲਾਉਣ ਵਾਲੇ ਦ੍ਰਿਸ਼ਾਂ ‘ਤੇ ਲਾਇਆ ਬੈਨ, ਜਾਣੋ ਕੀ ਹੈ ਵਜ੍ਹਾ

On Punjab