PreetNama
ਖਾਸ-ਖਬਰਾਂ/Important News

ਪਾਕਿਸਤਾਨ ਅਦਾਲਤ ਵੱਲੋਂ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਸਜ਼ਾ-ਏ-ਮੌਤ

ਲਾਹੌਰ: ਪਾਕਿਸਤਾਨ ਦੀ ਅਦਾਲਤ ਵੱਲੋਂ ਸ਼ਨੀਵਾਰ ਨੂੰ ਮੁਲਤਾਨ ਦੀ ਇੱਕ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਜੁਨੈਦ ਹਫ਼ੀਜ਼ ਨੂੰ ਈਸ਼-ਨਿੰਦਾ ਦੇ ਦੋਸ਼ ਅਧੀਨ ਮੌਤ ਦੀ ਸਜ਼ਾ ਸੁਣਾਈ ਗਈ ਹੈ । ਪ੍ਰੋਫੈਸਰ ਜੁਨੈਦ ਹਾਫਿਜ਼ ਪੰਜਾਬ ਦੇ ਮੁਲਾਨ ਸ਼ਹਿਰ ਵਿੱਚ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ । ਜੁਨੈਦ ਹਾਫ਼ਿਜ਼ ਨੂੰ ਈਸ਼-ਨਿੰਦਾ ਦੇ ਦੋਸ਼ ਅਧੀਨ 13 ਮਾਰਚ, 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਮਾਮਲੇ ਦੀ ਸੁਣਵਾਈ 2014 ਵਿੱਚ ਸ਼ੁਰੂ ਹੋਈ ਸੀ।
ਹਾਫਿਜ਼ ਨੂੰ ਮੁਲਤਾਨ ਦੇ ਨਿਊ ਸੈਂਟ੍ਰਲ ਜੇਲ ਦੇ ਉੱਚ ਸੁਰੱਖਿਆ ਵਾਰਡ ਵਿੱਚ ਰੱਖਿਆ ਗਿਆ ਹੈ । ਦੱਸ ਦੇਈਏ ਕਿ ਐਡੀਸ਼ਨਲ ਸੈਸ਼ਨ ਜੱਜ ਕਾਸ਼ੀਫ ਕਯੂਮ ਵੱਲੋਂ ਹਾਫਿਜ਼ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ । ਇਸ ਤੋਂ ਇਲਾਵਾ ਪਾਕਿਸਤਾਨ ਪੈਨਲ ਕੋਡ ਦੀ ਧਾਰਾ 295-ਸੀ ਦੇ ਅਧੀਨ ਉਸ ਨੂੰ 5 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੂੰ ਧਾਰਾ 295-ਬੀ ਦੇ ਅਧੀਨ 10 ਸਾਲ ਦੀ ਜੇਲ੍ਹ ਤੇ ਪੀਪੀਸੀ ਦੀ ਧਾਰਾ 295-ਏ ਦੇ ਅਧੀਨ ਇੱਕ ਲੱਖ ਰੁਪਏ ਦੇ ਜ਼ੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ।

ਦਰਅਸਲ, ਇਸ ਸਾਲ ਦੇ ਸ਼ੁਰੂ ਵਿੱਚ ਲੈਕਚਰਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਬਕਾ ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੇ ਪੁੱਤਰ ਦੇ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ ਗਿਆ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਬੀਤੇ ਛੇ ਸਾਲਾਂ ਤੋਂ ਈਸ਼-ਨਿੰਦਾ ਦੇ ਝੂਠੇ ਇਲਜ਼ਾਮ ਅਧੀਨ ਮੁਲਤਾਨ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ ।

ਦੱਸ ਦੇਈਏ ਕਿ ਪਾਕਿਸਤਾਨ ਵਿੱਚ ਈਸ਼-ਨਿੰਦਾ ਦਾ ਅਪਰਾਧ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਪਰ ਇਸ ਦੀ ਦੁਰਵਰਤੋਂ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ । ਇਸ ਈਸ਼–ਨਿੰਦਾ ਕਾਨੂੰਨ ਦੀ ਵਰਤੋਂ ਆਮ ਤੌਰ ਉੱਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਲਈ ਕੀਤੀ ਜਾਂਦੀ ਰਹੀ ਹੈ ।

Related posts

Pakistan Crisis : ਅਮਰੀਕਾ ਨੇ ਇਮਰਾਨ ਖਾਨ ਦੇ ਗੁਪਤ ਲੈਟਰ ਬੰਬ ਦੀ ਕੱਢੀ ਹਵਾ , ਕਿਹਾ- ਸਾਡਾ ਨਹੀਂ ਇਸ ‘ਚ ਕੋਈ ਹੱਥ , ਨਹੀਂ ਲਿਖੀ ਕੋਈ ਚਿੱਠੀ

On Punjab

Dandruff Reducing Oil : ਡੈਂਡਰਫ ਤੋਂ ਰਾਹਤ ਦਿਵਾਉਣਗੇ ਇਹ ਨੈਚੁਰਲ ਹੇਅਰ ਆਇਲਸ, ਵਾਲ਼ ਵੀ ਹੋਣਗੇ ਸੰਘਣੇ

On Punjab

ਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

On Punjab