ਸਾਬਕਾ ਅਤੇ ਮੌਜੂਦਾ ਐੱਮਪੀਜ਼ ਸਮੇਤ ਪਾਕਿਸਤਾਨੀ ਅਸੰਤੁਸ਼ਟਾਂ ਨੇ ਇਮਰਾਨ ਸਰਕਾਰ ( Imran government) ਨੂੰ ਫ਼ੌਜ ਦੇ ਹੱਥਾਂ ਦੀ ਕਠਪੁਤਲੀ ਦੱਸਿਆ ਹੈ। ਉਨ੍ਹਾਂ ਨੇ ਦੇਸ਼ ਵਿਚ ਸਥਾਈਤਵ ਨਾ ਹੋਣ, ਅਸੁਰੱਖਿਆ ਅਤੇ ਗੁਆਂਢੀਆਂ ਨਾਲ ਚੱਲਣ ਦੀ ਅਸਮਰਥਾ ਲਈ ਫ਼ੌਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਾਬਕਾ ਸੈਨੇਟ ਮੈਂਬਰ ਅਤੇ ਪਸ਼ਤੂਨ ਨੇਤਾ ਅਫਰਾਸਿਯਾਬ ਖਟਕ ਨੇ ਸਾਊਥ ਏਸ਼ੀਅਨ ਅਗੇਂਸਟ ਟੈਰੋਰਿਜ਼ਮ ਐਂਡ ਫਾਰ ਹਿਊਮਨ ਰਾਈਟਸ ( South Asian Against Terrorism and for Human Rights) (ਐੱਸਏੇਏਟੀਐੱਚ) ਦੇ ਪੰਜਵੇਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਵਿਚ ਅਣਐਲਾਨਿਆ ਮਾਰਸ਼ਲ ਲਾਅ ਲਾਗੂ ਹੈ।
ਐੱਸਏਏਟੀਐੱਚ ਲੋਕਤੰਤਰ ( SAATH Democracy0 ਸਮਰਥਕ ਪਾਕਿਸਤਾਨੀਆਂ ਦਾ ਇਕ ਸਮੂਹ ਹੈ। ਇਸ ਦੀ ਸਥਾਪਨਾ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਅਤੇ ਅਮਰੀਕਾ ਸਥਿਤ ਸਤੰਭਕਾਰ ਡਾ. ਮੁਹੰਮਦ ਤਕੀ ਨੇ ਕੀਤੀ ਸੀ। ਇਸ ਤੋਂ ਪਹਿਲਾਂ ਇਹ ਸੰਮੇਲਨ ਲੰਡਨ ਅਤੇ ਵਾਸ਼ਿੰਗਟਨ ਵਿਚ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਸਾਰੇ ਬੁਲਾਰੇ ਵਰਚੂਅਲ ਤੌਰ ‘ਤੇ ਸ਼ਾਮਲ ਹੋਏ। ਇਸ ਸਮੂਹ ਵਿਚ ਸਿਆਸੀ ਆਗੂ, ਪੱਤਰਕਾਰ, ਬਲਾਗਰਸ, ਸੋਸ਼ਲ ਮੀਡੀਆ ਕਾਰਕੁੰਨ ( Social media activists) ਅਤੇ ਸਿਵਲ ਸੁਸਾਇਟੀ ( Civil society) ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਵੱਖ-ਵੱਖ ਦੇਸ਼ਾਂ ਵਿਚ ਰਹਿਣ ਨੂੰ ਮਜਬੂਰ ਹਨ।
previous post