ਪਾਕਿਸਤਾਨ ਪੁਲਿਸ ਨੇ ਵਿਵਾਦਪੂਰਨ ਈਸ਼ਨਿੰਦਾ ਕਾਨੂੰਨ ਦੇ ਤਹਿਤ ਏਬਟਾਬਾਦ ਤੇ ਹਵੇਲਿਆਂ ’ਚ ਪਵਿੱਤਰ ਕੁਰਾਨ ਨੂੰ ਕਥਿਤ ਰੂਪ ਨਾਲ ਅਪਵਿੱਤਰ ਕਰਨ ਦੇ ਦੋਸ਼ ’ਚ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਡੌਨ ਦੀ ਰਿਪੋਰਟ ਅਨੁਸਾਰ, ਪਹਿਲੀ ਘਟਨਾ ਏਬਟਾਬਾਦ ਸ਼ਹਿਰ ਦੇ ਜਿੰਨਾ ਬਾਗ ਦੀ ਹੈ। ਜਿੱਥੇ ਕੁਝ ਲੋਕਾਂ ਨੇ ਕੁਰਾਨ ਦੀ ਇਕ ਪ੍ਰਤੀ ਸਾੜਦੇ ਹੋਏ ਇਕ ਟ੍ਰਾਂਸਜੈਂਡਰ (transgender) ਵਿਅਕਤੀ ਨੂੰ ਫੜਿਆ। ਪਹਿਲਾਂ ਤਾਂ ਲੋਕਾਂ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਬਾਅਦ ’ਚ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਧਾਰਾ 295-ਬੀ ਦੇ ਤਹਿਤ ਐੱਫਆਈਆਰ ਦਰਜ ਕੀਤੀ ਤੇ ਬਾਅਦ ’ਚ ਉਸ ਨੂੰ judicial magistrate ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੀ ਰਿਮਾਂਡ ’ਤੇ ਭੇਜ ਗਿਆ ਹੈ।
ਇਕ ਹੋਰ ਘਟਨਾ ’ਚ ਪੁਲਿਸ ਨੇ ਦੋ ਭਰਾਵਾਂ – ਆਸਿਫ ਫਰੀਦ ਤੇ ਅਬਦੁੱਲਾ ਫਰੀਦ ਨੂੰ ਗਿ੍ਰਫ਼ਤਾਰ ਕੀਤਾ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਕਥਿਤ ਤੌਰ ’ਤੇ ਕੁਰਾਨ ਤੇ ਹੋਰ ਇਸਲਾਮੀ ਸਮੱਗਰੀ ਨੂੰ ਸਾੜਦੇ ਹੋਏ ਫੜਿਆ। ਸਥਾਨਕ ਲੋਕਾਂ ਦੀ ਸ਼ਿਕਾਇਤ ’ਤੇ ਦੋਵਾਂ ’ਤੇ ਧਾਰਾ 295-ਬੀ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਜਨਰਲ ਮੁਹੰਮਦ ਜ਼ਿਆ-ਉਲ-ਹੱਕ ਦੇ ਤਾਨਾਸ਼ਾਹੀ ਸ਼ਾਸਨ ਦੇ ਦੌਰਾਨ ਪਾਕਿਸਤਾਨ ਦੀ ਧਾਰਾ 295-ਬੀ ਤੇ 295-ਸੀ ਦੇ ਮਾਧਿਅਮ ਨਾਲ ਪੇਸ਼ ਕੀਤਾ ਗਿਆ ਸੀ।
ਪਾਕਿਸਤਾਨ ਦੇ ਵਿਵਾਦਪੂਰਨ ਈਸ਼ਾਨਿੰਦ ਕਾਨੂੰਨ ’ਚ ਈਸ਼ਵਰ, ਇਸਲਾਮ ਜਾਂ ਹੋਰ ਧਾਰਮਿਕ ਹਸਤੀਆਂ ਦਾ ਅਪਮਾਨ ਕਰਦੇ ਦੋਸ਼ੀ ਵਿਅਕਤੀ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਦੇ ਕਈ ਮੈਂਬਰਾਂ – ਅਮਿਦੀਆਂ, ਹਿੰਦੂਆਂ ਈਸਾਈਆਂ ਤੇ ਸਿੱਖਾਂ ’ਤੇ ਕਠੋਰ ਈਸ਼ਨਿੰਦ ਕਾਨੂੰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਉਨ੍ਹਾਂ ’ਚੋਂ ਕਈ ਤਾਂ ਕੁਰਾਨ ਦਾ ਅਨਾਦਰ ਕਰਨ ਦੇ ਝੂਠੇ ਦੋਸ਼ ’ਚ ਜੇਲ੍ਹਾਂ ’ਚ ਬੰਦ ਹਨ।
ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਈ ਮੌਕਿਆਂ ’ਤੇ ਘੱਟ ਗਿਣਤੀ ਦੀ ਰੱਖਿਆ ਕਰਨ ਦੀ ਕਸਮ ਖਾਹ ਚੁੱਕੇ ਹਨ, ਬਾਵਜੂਦ ਇਸ ਦੇ ਉਹ ਘੱਟ ਗਿਣਤੀ ਭਾਈਚਾਰੇ ਦੀ ਰੱਖਿਆ ਲਈ ਸਖ਼ਤ ਕਦਮ ਚੁੱਕਣ ’ਚ ਨਾਕਾਮ ਰਹੇ। ਇਸ ਨੂੰ ਲੈ ਕੇ ਕਈ ਵਾਰ ਅੰਤਰਰਾਸ਼ਟਰੀ ਭਾਈਚਾਰੇ ਵੀ ਪਾਕਿਸਤਾਨ ’ਤੇ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।