ਉੱਤਰ ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ‘ਚ ਵਣ ਭੂਮੀ ਦੇ ਵਿਵਾਦਿਤ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ‘ਚ ਹੋਈ ਝੜਪ ਹੋਈ। ਕੁਰਰਮ ਜ਼ਿਲ੍ਹੇ ਦੇ ਕੋਹਾਟ ਡਵੀਜ਼ਨ ‘ਚ ਸੋਮਵਾਰ ਨੂੰ ਸ਼ਿਆ-ਸੁੰਨੀ ‘ਚ ਹੋਏ ਸੰਘਰਸ਼ ‘ਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਤੇ 15 ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਨੇ ਇਕ ਵਿਸਵਾਸ਼ ਸੂਤਰ ਮੁਤਾਬਕ ਦੱਸਿਆ ਕਿ ਵਿਵਾਦਿਤ ਜੰਗਲਾਂ ‘ਚ ਪੌਦਿਆਂ ਦੀ ਕਟਾਈ ਨੂੰ ਲੈ ਕੇ ਦੋ ਸਮੂਹਾਂ ‘ਚ ਝੜਪ ਹੋਈ।
ਸੂਤਰ ਨੇ ਕਿਹਾ ਕਿ ਹੁਣ ਤਕ ਦੋਵੇਂ ਪੱਖਾਂ ਵੱਲੋਂ ਹੋਈ ਗੋਲ਼ੀਬਾਰੀ ‘ਚ 11 ਲੋਕ ਮਾਰੇ ਗਏ ਹਨ ਤੇ 15 ਜ਼ਖ਼ਮੀ ਹੋਏ ਹਨ। ਇਸ ਦੌਰਾਨ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਕੱਲ੍ਹ ਤੋਂ ਲੜਾਈ ਜਾਰੀ ਹੈ। ਸ਼ਾਂਤੀ ਬਹਾਲ ਕਰਨ ਲਈ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਧਦੀ ਫਿਰਕੂ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਅਲ-ਕਾਇਦਾ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਸਾਰੇ ਸੁੰਨੀ ਸਮੂਹ ਮੌਕੇ ਸ਼ਿਆ ਦੀਆਂ ਸਭਾਵਾਂ ‘ਤੇ ਹਮਲਾ ਕਰਦੇ ਹਨ ਜੋ ਦੇਸ਼ ਦੀ ਮੁਸਲਿਮ ਆਬਾਦੀ ਦਾ ਲਗਪਗ 20 ਫੀਸਦੀ ਹਿੱਸਾ ਹੈ।