ਕਰਾਚੀ: ਮੇਜਰ ਜਨਰਲ ਨਿਗਾਰ ਜੌਹਰ ਪਾਕਿਸਤਾਨੀ ਸੈਨਾ ਦੀ ਪਹਿਲੀ ਮਹਿਲਾ ਲੈਫਟੀਨੈਂਟ ਜਨਰਲ ਹੈ। ਉਹ ਪਹਿਲੀ ਪਾਕਿਸਤਾਨੀ ਮਹਿਲਾ ਅਧਿਕਾਰੀ ਹੈ ਜਿਸ ਨੇ ਤਰੱਕੀ ਤੋਂ ਬਾਅਦ ਤਿੰਨ ਸਟਾਰ ਰੈਂਕ ਕੀਤਾ। ਉਸ ਨੂੰ ਸੈਨਾ ਵਿਚ ਸਰਜਨ ਵਜੋਂ ਨਿਯੁਕਤੀ ਮਿਲੀ ਹੈ। ਦੱਸ ਦਈਏ ਕਿ ਜੌਹਰ ਸੈਨਾ ਦੀ ਪਹਿਲੀ ਮਹਿਲਾ ਸਰਜਨ ਹੋਵੇਗੀ। ਜੌਹਰ ਪੰਜਪੀਰ, ਜ਼ਿਲ੍ਹਾ ਸਵਾਬੀ ਖੈਬਰ ਪਖਤੂਨਖਵਾ ਤੋਂ ਹੈ।
ਨਿਗਾਰ ਜੌਹਰ ਇੱਕ ਡਾਕਟਰ ਦੇ ਨਾਲ-ਨਾਲ ਇੱਕ ਮਾਹਰ ਨਿਸ਼ਾਨੇਬਾਜ਼ ਵੀ ਹੈ। ਲੈਫਟੀਨੈਂਟ ਜਨਰਲ ਜੌਹਰ ਹੁਣ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਆਰਮੀ ਹਸਪਤਾਲ ਸੰਭਾਲਣਗੇ। ਉਹ ਪਾਕਿਸਤਾਨ ਆਰਮੀ ਦੀ ਮੈਡੀਕਲ ਕੋਰ ਟੀਮ ਵਿਚ ਤਾਇਨਾਤ ਹੋਵੇਗੀ।
ਉਹ 2017 ਵਿਚ ਮੇਜਰ ਜਨਰਲ ਦੇ ਅਹੁਦੇ ‘ਤੇ ਪਹੁੰਚਣ ਵਾਲੀ ਤੀਜੀ ਮਹਿਲਾ ਅਧਿਕਾਰੀ ਹੈ। 2015 ਦੇ ਇੱਕ ਵੀਡੀਓ ਵਿੱਚ ਉਹ ਪਾਕਿਸਤਾਨ ਦੀ ਹਥਿਆਰਬੰਦ ਸੈਨਾ ਵਿੱਚ ਔਰਤਾਂ ਦਾ ਸਨਮਾਨ ਕਰਦੇ ਹੋਏ ਦਿਖਾਈ ਦਿੱਤੀ ਸੀ। ਜਿਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਰਹੀ।