ਕੋਰੋਨਾ ਵੈਕਸੀਨ ਲਈ ਪਾਕਿਸਤਾਨੀ ਘਰੋਂ ਨਹੀਂ ਨਿਕਲ ਰਹੇ। ਟੀਕਾਕਰਨ ਬਾਰੇ ਲੋਕਾਂ ਦੀ ਘੱਟ ਦਿਲਚਸਪੀ ਨੇ ਪਾਕਿਸਤਾਨੀ ਹਕੂਮਤ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਨਾਲ ਨਜਿੱਠਣ ਲਈ ਅਧਿਕਾਰੀਆਂ ਨੇ ਕਈ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹ
ਪਾਕਿਸਾਤਨ ਦੇ ਦੋ ਸੂਬਿਆਂ ਸਿੰਧ ਤੇ ਪੰਜਾਬ ‘ਚ ਅਧਿਕਾਰੀਆਂ ਨੇ ਉਨ੍ਹਾਂ ਲੋਕਾਂ ਦੀਆਂ ਮੋਬਾਈਲ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਹੜੇ ਵੈਕਸੀਨ ਨਹੀਂ ਲਗਵਾ ਰਹੇ ਹਨ। ਇਸ ਤੋਂ ਇਲਾਵਾ ਸਿੰਧ ‘ਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੀ ਤਨਖ਼ਾਹ ਰੋਕੀ ਜਾ ਰਹੀ ਹੈ ਜਿਹੜੇ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ। ਅਸਲ ‘ਚ ਟੀਕਾਕਰਨ ਬਾਰੇ ਇੱਥੇ ਕਾਫ਼ੀ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਬਾਰੇ ਭਰਮਾਊ ਗੱਲਾਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਵੈਕਸੀਨ ਅਸਰਦਾਰ ਤੇ ਸੁਰੱਖਿਅਤ ਨਹੀਂ ਹੈ।
ਅਫ਼ਵਾਹਾਂ ਦੀ ਹਾਲਤ ਇਹ ਹੈ ਕਿ ਪਾਕਿਸਤਾਨ ‘ਚ ਮਾਂ-ਬਾਪ ਆਪਣੇ ਬੱਚਿਆਂ ਨੂੰ ਪੋਲੀਓ ਦਾ ਟੀਕਾ ਲਗਵਾਉਣ ਤਕ ਤੋਂ ਬੱਚਦੇ ਹਨ। ਅਫ਼ਵਾਹ ਫੈਲੀਆ ਜਾਂਦੀ ਹੈ ਕਿ ਪੋਲੀਓ ਦਾ ਟੀਕਾ ਬੱਚਿਆਂ ਲਈ ਨੁਕਸਾਨਦਾਈ ਹੈ ਤੇ ਇਹ ਬੱਚਿਆਂ ਨੂੰ ਨਪੁੰਸਕ ਬਣਾਉਣ ਦੀ ਅਮਰੀਕਾ ਦੀ ਸਾਜ਼ਿਸ਼ ਹੈ। ਇਨ੍ਹਾਂ ਸਾਰੀਆਂ ਅਫ਼ਵਾਹਾਂ ਤੇ ਕੂੜ ਪ੍ਰਚਾਰ ਕਾਰਨ ਪਾਕਿਸਤਾਨ ‘ਚ ਪੋਲੀਓ ਟੀਕਾਕਰਨ ਮੁਹਿੰਮ ਕਾਮਯਾਬ ਨਹੀਂ ਰਹੀ ਤੇ ਇੱਥੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਤੋਂ ਬਾਅਦ ਸਭ ਤੋਂ ਵੱਧ ਪੋਲੀਓਗ੍ਸਤ ਪਾਏ ਜਾ ਰਹੇ ਹਨ।
ਇਸੇ ਤਰ੍ਹਾਂ ਦੀਆਂ ਗੱਲਾਂ ਕੋਰੋਨਾ ਵੈਕਸੀਨ ਬਾਰੇ ਵੀ ਫੈਲਾਈਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਉਸ ਦੇ ਨਤੀਜੇ ਬਹੁਤ ਖ਼ਤਰਨਾਕ ਹਨ। ਕਰਾਚੀ ਦੇ ਇਕ ਡਰਾਈਵਰ ਅਹਿਸਾਨ ਅਹਿਮਦ ਦਾ ਕਹਿਣਾ ਹੈ ਕਿ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਜਿਨ੍ਹਾਂ ਨੇ ਵੈਕਸੀਨ ਲਗਵਾਈ ਹੈ ਉਨ੍ਹਾਂ ਦੀ ਦੋ ਸਾਲ ‘ਚ ਮੌਤ ਹੋ ਜਾਵੇਗੀ। ਇਹੀ ਕਾਰਨ ਹੈ ਕਿ ਲੋਕ ਵੈਕਸੀਨ ਨਹੀਂ ਲਗਵਾ ਰਹੇ ਹਨ। ਪਾਕਿਸਤਾਨ ‘ਚ ਕੋਰੋਨਾ ਨਾਲ ਹੁਣ ਤਕ 22 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦਸ ਲੱਖ ਤੋਂ ਵੱਧ ਲੋਕ ਇਨਫੈਕਟਿਡ ਹੋ ਗਏ ਹਨ।