57.96 F
New York, US
April 24, 2025
PreetNama
ਸਮਾਜ/Social

ਪਾਕਿਸਤਾਨ ‘ਚ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕਜੁਟ ਹੋਣ ਦਾ ਸੱਦਾ

ਲਾਹੌਰ: ਪਾਕਿਸਤਾਨ ਨੇ ਅਸਹਿਣਸ਼ੀਲਤਾ ਤੇ ਕੱਟੜਤਾ ਨੂੰ ਮਾਤ ਦੇਣ ਲਈ ਸਿੱਖਾਂ ਤੇ ਮੁਸਲਮਾਨਾਂ ਨੂੰ ਰਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਇਹ ਐਲਾਨ ਕੌਮਾਂਤਰੀ ਸਿੱਖ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੁਨੀਆਂ ’ਚੋਂ ਅਸਹਿਣਸ਼ੀਲਤਾ ਤੇ ਕੱਟੜਤਾ ਨੂੰ ਮਾਤ ਦੇਣ ਲਈ ਸਿੱਖਾਂ ਤੇ ਮੁਸਲਮਾਨਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ।

‘ਦ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਅਵਾਨ ਨੇ ਦਾਅਵਾ ਕੀਤਾ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਇਸਲਾਮ ਦੇ ਫਲਸਫ਼ੇ ‘ਤੌਹੀਦ’ (ਪਰਮਾਤਮਾ ਇੱਕ ਹੈ) ਤੋਂ ਪ੍ਰਭਾਵਿਤ ਸਨ। ਇਸ ਕਨਵੈਨਸ਼ਨ ਦਾ ਪ੍ਰਬੰਧ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਪਹਿਲ ’ਤੇ 31 ਅਗਸਤ ਤੋਂ 2 ਸਤੰਬਰ ਤਕ ਕੀਤਾ ਗਿਆ ਹੈ ਤਾਂ ਜੋ ਨਵੰਬਰ ’ਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਤਿਆਰੀ ਲਈ ਸੁਝਾਅ ਇਕੱਤਰ ਕੀਤੇ ਜਾ ਸਕਣ।

ਅਵਾਨ ਨੇ ਕਿਹਾ,‘‘ਆਓ ਦੁਨੀਆਂ ’ਚੋਂ ਨਫ਼ਰਤ ਤੇ ਅਸਹਿਣਸ਼ੀਲਤਾ ਫੈਲਾਉਣ ਵਾਲੀਆਂ ਤਾਕਤਾਂ ਨੂੰ ਖ਼ਤਮ ਕਰੀਏ। ਇਹ ਭਾਵੇਂ ਹਰਿਮੰਦਰ ਸਾਹਿਬ ’ਚ ਸਿੱਖਾਂ ਦਾ ਕਤਲੇਆਮ, ਕਸ਼ਮੀਰ ’ਚ ਮੁਸਲਮਾਨਾਂ ਨੂੰ ਤਸੀਹੇ ਦੇਣ ਜਾਂ ਫਲਸਤੀਨ ’ਚ ਜ਼ੁਲਮ ਕਰਨ ਵਾਲੀਆਂ ਤਾਕਤਾਂ ਹੋਣ।’’ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਰਤਾਰਪੁਰ ਲਾਂਘਾ ਬਣਾਏ ਜਾਣ ਦੇ ਫ਼ੈਸਲੇ ਤੋਂ ਸੰਕੇਤ ਮਿਲਦਾ ਹੈ ਕਿ ਉਹ ਪਾਕਿਸਤਾਨ ’ਚ ਘੱਟ ਗਿਣਤੀਆਂ ਦੇ ਹੱਕਾਂ ਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਮੁੱਦਈ ਹਨ।

Related posts

Canada to cover cost of contraception and diabetes drugs

On Punjab

ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ

On Punjab

ਭਿਆਨਕ ਹਾਦਸਾ ! ਸਰਕਾਰੀ ਸਕੂਲ ਬੱਦੋਵਾਲ ‘ਚ ਡਿੱਗੀ ਛੱਤ ਦੇ ਮਲਬੇ ਹੇਠੋਂ ਕੱਢੀਆਂ ਅਧਿਆਪਕਾਵਾਂ ‘ਚੋਂ ਇਕ ਦੀ ਮੌਤ

On Punjab