ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਬੀਤੇ ਕੱਲ੍ਹ ਮਾਰੇ ਗਏ ਦੋ ਸਿੱਖਾਂ ਦੇ ਮਾਰੇ ਜਾਣ ਸਬੰਧੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਅਜੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਲਈ। ਇਹ ਸ਼ਬਦ ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿਖੇ ਵੱਸ ਰਹੇ ਸਿੱਖਾਂ ਨੇ ਗੱਲਬਾਤ ਕਰਦਿਆਂ ਕਹੇ। ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਸਾਹਿਬ ਸਿੰਘ ਤੇ ਗੁਰਪਾਲ ਸਿੰਘ ਨੇ ਪਿਸ਼ਾਵਰ ਤੋਂ ਦੱਸਿਆ ਕਿ ਅਜੇ ਤਕ ਪਾਕਿਸਤਾਨ ਵਿਚ ਮਾਰੇ ਗਏ ਦੋ ਸਿੱਖਾਂ ਸਬੰਧੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ। ਉਨ੍ਹਾਂ ਖੁੱਲ੍ਹੇਆਮ ਪਿਸ਼ਾਵਰ ਪੁਲਿਸ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਿਸ਼ਾਵਰ ਪੁਲਿਸ ਆਪਣਾ ਬਚਾਅ ਪੱਖ ਰੱਖਦੀ ਹੋਈ ਇਹ ਸਭ ਕੁਝ ਡਰਾਮੇ ਰਚ ਰਹੀ ਹੈ ਜਿਸ ਨਾਲ ਸਿੱਖਾਂ ਦਾ ਧਿਆਨ ਦੂਸਰੇ ਪਾਸੇ ਲੱਗ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦੀ ਸੰਗਠਨ ਤੋਂ ਇਲਾਵਾ ਕਿਸੇ ਵੀ ਪਾਕਿਸਤਾਨ ਦੇ ਵਿਚਲੇ ਨਾਮਵਰ ਟੀਵੀ ਚੈਨਲ ਜਾਂ ਅਖ਼ਬਾਰ ਵੱਲੋਂ ਇਹ ਖ਼ਬਰਾਂ ਕੋਈ ਵੀ ਪ੍ਰਕਾਸ਼ਤ ਨਹੀਂ ਕੀਤੀ ਗਈ ਕਿ ਕਿਸੇ ਅੱਤਵਾਦੀ ਸੰਗਠਨ ਨੇ ਬੀਤੇ ਕੱਲ੍ਹ ਮਾਰੇ ਗਏ ਸਿੱਖਾਂ ਦੀ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਦਾਇਸ਼ ਨਾਮ ਦੇ ਅੱਤਵਾਦੀ ਸੰਗਠਨ (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਵੱਲੋਂ ਪਿਸ਼ਾਵਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਇਹੋ ਜਿਹਾ ਕੁਝ ਵੀ ਨਹੀਂ ਸਾਹਮਣੇ ਆ ਰਿਹਾ। ਪਿਸ਼ਾਵਰ ਪੁਲਿਸ ਇਸ ਘਟਨਾ ਤੇ ਪਰਦਾ ਪਾਉਣ ਲਈ ਇਹ ਸਭ ਕੁਝ ਰਚ ਰਹੀ ਹੈ। ਪਿਸ਼ਾਵਰੀ ਸਿੱਖਾਂ ਨੇ ਇਹ ਵੀ ਦਾਅਵਾ ਕੀਤਾ ਕਿ ਦਾਇਸ਼ ਅੱਤਵਾਦੀ ਸੰਗਠਨ ਇਹੋ ਜਿਹੀ ਘਟਨਾ ਨੂੰ ਇਲਜ਼ਾਮ ਨਹੀਂ ਦੇ ਸਕਦਾ ਤੇ ਨਾ ਹੀ ਇਸ ਸੰਗਠਨ ਦੀ ਪਿਸ਼ਾਵਰ ਵਿਚ ਕਿਤੇ ਵੀ ਸਰਗਰਮ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਰੇ ਗਏ ਸਿੱਖ ਲੀਡਰ ਸਿੱਖ ਹਕੀਮ ਜੋ ਪਿਸ਼ਾਵਰ ਵਿੱਚ ਆਪਣੀ ਮਿਹਨਤ ਮਜ਼ਦੂਰੀ ਕਰਦੇ ਸਨ ਉਨ੍ਹਾਂ ਦੇ ਕਾਤਲਾਂ ਦਾ ਵੀ ਅੱਜ ਤਕ ਕੋਈ ਵੀ ਸੁਰਾਗ ਨਹੀਂ ਮਿਲਿਆ ਜਿਸ ਨਾਲ ਸਿੱਖਾਂ ਵਿੱਚ ਪਿਸ਼ਾਵਰ ਵਿਖੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।