ਇਸਲਾਮਾਬਾਦ: ਪਾਕਿਸਤਾਨ ਦੀ ਯੂਨੀਵਰਸੀਟੀ ‘ਚ ਇੱਕ ਹਿੰਦੂ ਵਿਦਿਆਰਥਣ ਦੀ ਭੇਦਭਰੇ ਹਾਲਾਤ ‘ਚ ਹੋਈ ਮੌਤ ਤੋਂ ਬਾਅਦ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸਤੰਬਰ ‘ਚ ਮ੍ਰਿਤਕ ਮਿਲੀ ਵਿਦਿਆਰਥਣ ਦੀ ਆਟੋਪਸੀ ਰਿਪੋਰਟ ਆਈ ਹੈ। ਇਸ ਤੋਂ ਪਤਾ ਚੱਲਿਆ ਹੈ ਕਿ ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।
ਦੱਸ ਦਈਏ ਕਿ 16 ਸਤੰਬਰ ਨੂੰ ਮ੍ਰਿਤਕ ਵਿਦਿਆਰਥਣ ਦੀ ਲਾਸ਼ ਉਸ ਦੀਆਂ ਸਹੇਲੀਆਂ ਨੇ ਉਸ ਦੇ ਹੋਸਟਲ ਦੇ ਕਮਰੇ ‘ਚ ਵੇਖੀ ਸੀ। ਉਹ ਬੀਬੀ ਆਫਿਸਾ ਡੈਂਟਲ ਕਾਲਜ ਦੀ ਆਖਰੀ ਸਾਲ ਦੀ ਵਿਦਿਆਰਥਣ ਸੀ। 16 ਸਤੰਬਰ ਨੂੰ ਉਸ ਦੀ ਬੌਡੀ ਫੰਦੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਦੀ ਸਹੇਲੀਆਂ ਨੇ ਇਸ ਘਟਨਾ ਬਾਰੇ ਸਭ ਨੂੰ ਦੱਸਿਆ।
ਉਧਰ, ਹੁਣ ਨਿਊਜ਼ ਇੰਟਰਨੈਸ਼ਨਲ ਵੱਲੋਂ ਦੱਸਿਆ ਗਿਆ ਹੈ ਕਿ ਚੰਡਕਾ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਮੈਡੀਕੋ-ਲੀਗਲ ਅਫਸਰ ਡਾ. ਅੰਮ੍ਰਿਤਾ ਨੇ ਬੁੱਧਵਾਰ ਨੂੰ ਜਾਰੀ ਕੀਤੀ ਪੋਸਟਮਾਰਟਮ ਰਿਪੋਰਟ ‘ਚ ਕਿਹਾ ਹੈ ਕਿ ਪੀੜਤਾਂ ਦੇ ਕਤਲ ਤੋਂ ਪਹਿਲਾਂ ਉਸ ਦਾ ਜ਼ਿਣਸੀ ਸੋਸ਼ਣ ਕੀਤਾ ਗਿਆ ਸੀ। ਮ੍ਰਿਤਕਾ ਦੇ ਕੱਪੜਿਆਂ ‘ਤੇ ਮਰਦ ਦੇ ਵੀਰਜ਼ ਅਵਸ਼ੇਸ਼ ਮਿਲੇ ਹਨ। ਇਸ ਤੋਂ ਪਹਿਲਾਂ ਆਈ ਰਿਪੋਰਟ ‘ਚ ਇਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ।