39.96 F
New York, US
December 12, 2024
PreetNama
ਫਿਲਮ-ਸੰਸਾਰ/Filmy

ਪਾਕਿਸਤਾਨ ਜਾ ਕੇ ਘਿਰਿਆ ਮੀਕਾ, ਹੁਣ ਮੰਗ ਰਿਹਾ ਮਾਫੀਆਂ

ਮੁੰਬਈਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਘਰ ਪ੍ਰਫੌਰਮ ਕਰ ਬਾਲੀਵੁੱਡ ਸਿੰਗਰ ਮੀਕਾ ਸਿੰਘ ਭਾਰਤ ‘ਚ ਤਿੱਖੀ ਆਲੋਚਨਾ ਦੇ ਸ਼ਿਕਾਰ ਹੋਏ। ਉਨ੍ਹਾਂ ‘ਤੇ ਕਾਫੀ ਹੰਗਾਮਾ ਹੋਇਆ। ਇਸ ਦੌਰਾਨ FWICE ਨੇ ਮੀਕਾ ਖਿਲਾਫ ਇਤਰਾਜ਼ ਜਾਹਿਰ ਕਰਦੇ ਹੋਏ ਉਨ੍ਹਾਂ ‘ਤੇ ਬੈਨ ਕਰਨ ਦਾ ਫੈਸਲਾ ਲਿਆ।

ਅਜਿਹੇ ‘ਚ ਹੁਣ ਮੀਕਾ ਸਿੰਘ ਨੇ FWICE ਨੂੰ ਚਿੱਠੀ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਸ ਦੀ ਗੱਲ ਸੁਣੇ ਜਾਣ ਤੋਂ ਬਾਅਦ ਉਸ ਖਿਲਾਫ ਕੋਈ ਫੈਸਲਾ ਲੈਣਾ ਚਾਹੀਦਾ ਹੈ। ਮੀਕਾ ਨੇ ਆਪਣੀ ਚਿੱਠੀ ‘ਚ ਲਿਖਿਆ ਕਿ ਉਸ ਦੇ ਕਿਸੇ ਕੰਮ ਨਾਲ ਜੇਕਰ ਲੋਕਾਂ ਨੂੰ ਅਣਜਾਣੇ ‘ਚ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਚਾਹੁੰਦਾ ਹੈ। ਮੀਕਾ ਵੱਲੋਂ FWICE ਨੂੰ ਲਿੱਖੀ ਚਿੱਠੀ ਏਬੀਪੀ ਨਿਊਜ਼ ਕੋਲ ਵੀ ਹੈ।ਇਸ ਦੌਰਾਨ FWICE ਦੇ ਪ੍ਰਧਾਨ ਬੀਐਨ ਤਿਵਾਰੀ ਨੇ ਕੋਲਕਾਤਾ ਤੋਂ ਫੋਨ ਕਰ ਏਬੀਪੀ ਨਿਊਜ਼ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੀਕਾ ਸਿੰਘ ਨੇ ਫੋਨ ‘ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਅਗਸਤ ਨੂੰ ਕਰਾਚੀ ‘ਚ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਗ੍ਰਾਮ ਤੈਅ ਸੀ। ਆਪਣੀ ਕਮਿਟਮੈਂਟ ਦੇ ਚੱਲਦੇ ਉਨ੍ਹਾਂ ਨੇ ਪ੍ਰਫੌਰਮ ਕੀਤਾ ਸੀ।

ਤਿਵਾਰੀ ਨੇ ਦੱਸਿਆ ਕਿ ਮੀਕਾ ਨੇ FWICE ਤੋਂ ਮੰਗਲਵਾਰ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਉਸ ਨੇ ਗੁਹਾਰ ਲਾਈ ਹੈ ਕਿ ਉਸ ਦਾ ਪੱਖ ਸੁਣ ਬਗੈਰ ਬੈਨ ਨਹੀਂ ਲਾਇਆ ਜਾਵੇ। ਇਸ ਬਾਰੇ ਬੀਐਨ ਤਿਵਾਰੀ ਨੇ ਵੀਡੀਓ ਵੀ ਜਾਰੀ ਕੀਤਾ ਹੈ।

Related posts

ਨੇਹਾ ਕੱਕੜ ਇਸ ਇੱਕ ਸ਼ਰਤ ‘ਤੇ ਕਰੇਗੀ ਫਿਲਮਾਂ ‘ਚ ਐਕਟਿੰਗ

On Punjab

ਦੀਪਿਕਾ ਦੀ ਬਿਮਾਰੀ ‘ਚ ਸ਼ਾਹਰੁਖ ਨੇ ਕੀਤਾ ਸੀ ਅਜਿਹਾ ਕੰਮ

On Punjab

Animal Worldwide Collection : ‘ਐਨੀਮਲ’ 600 ਕਰੋੜ ਦੇ ਕਲੱਬ ‘ਚ ਸ਼ਾਮਲ, ਦੁਨੀਆ ਭਰ ‘ਚ ਤੋੜੇ ਇਨ੍ਹਾਂ ਫਿਲਮਾਂ ਦੇ ਰਿਕਾਰਡ

On Punjab