PreetNama
ਖੇਡ-ਜਗਤ/Sports News

ਪਾਕਿਸਤਾਨ ‘ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੀ ਟੈਸਟ ਅਤੇ ਵਨਡੇ ਸੀਰੀਜ਼ ਮੁਲਤਵੀ

pandemic pakistan bangladesh: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਨੇ ਕੋਰੋਨਾ ਵਾਇਰਸ ਦੇ ਕਾਰਨ ਬੰਗਲਾਦੇਸ਼ ਨਾਲ ਹੋਣ ਵਾਲੇ ਵਨਡੇ ਅਤੇ ਟੈਸਟ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬੰਗਲਾਦੇਸ਼ ਦੀ ਟੀਮ 29 ਮਾਰਚ ਨੂੰ ਕਰਾਚੀ ਪਹੁੰਚਣੀ ਸੀ, ਜਿੱਥੇ 1 ਅਪ੍ਰੈਲ ਨੂੰ ਮੇਜ਼ਬਾਨ ਪਾਕਿਸਤਾਨ ਨਾਲ ਵਨਡੇ ਖੇਡਣਾ ਅਤੇ ਫਿਰ 5 ਤੋਂ 9 ਅਪ੍ਰੈਲ ਤੱਕ ਟੈਸਟ ਮੈਚ ਖੇਡਣਾ ਤੈਅ ਹੋਇਆ ਸੀ। ਪੀ.ਸੀ.ਬੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਪਾਕਿਸਤਾਨ ਅਤੇ ਬੰਗਲਾਦੇਸ਼ਪਾਕਿਸਤਾਨ ਨੇ ਆਪਣੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਪਾਕਿਸਤਾਨ ਕੱਪ ਨੂੰ ਵੀ ਮੁਲਤਵੀ ਕਰਨ ਦਾ ਫੈਸਲਾ ਵੀ ਕੀਤਾ ਹੈ।

ਦੇ ਕ੍ਰਿਕਟ ਬੋਰਡਾਂ ਨੇ ਕਰਾਚੀ ਵਿੱਚ ਹੋਣ ਵਾਲੇ ਵਨਡੇ ਅਤੇ ਟੈਸਟ ਮੈਚ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।”

ਪੀ.ਸੀ.ਬੀ ਨੇ ਇਹ ਵੀ ਕਿਹਾ, “ਦੋਵੇਂ ਬੋਰਡ ਹੁਣ ਆਉਣ ਵਾਲੇ ਸਮੇਂ ਵਿੱਚ ਆਈ.ਸੀ.ਸੀ ਵਰਲਡ ਟੈਸਟ ਚੈਂਪੀਅਨਸ਼ਿਪ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਨਗੇ।” ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਟੈਸਟ ਮੈਚ ਰਾਵਲਪਿੰਡੀ ਵਿੱਚ 7 ਤੋਂ 10 ਅਪ੍ਰੈਲ ਤੱਕ ਖੇਡਿਆ ਗਿਆ ਸੀ, ਜਿਸ ਨੂੰ ਪਾਕਿਸਤਾਨ ਨੇ ਇੱਕ ਪਾਰੀ ਅਤੇ 44 ਦੌੜਾਂ ਨਾਲ ਜਿੱਤ ਲਿਆ ਸੀ।

Related posts

7ਵੀਂ ਵਾਰ ਸੈਮੀਫਾਈਨਲਜ਼ ‘ਚ ਪਹੁੰਚਿਆ ਭਾਰਤ, ਜਾਣੋ- ਕਿਵੇਂ ਰਿਹਾ ਪਿਛਲੇ ਛੇ ਮੁਕਾਬਲਿਆਂ ਦੌਰਾਨ ਦਮਖਮ

On Punjab

ਮੈਨਚੈਸਟਰ ‘ਚ ਦੋ ਦਿਨ ਪੈ ਸਕਦਾ ਮੀਂਹ, ਟੀਮ ਇੰਡੀਆ ਤਾਂ ਵੀ ਫਾਈਨਲ ਦੀ ਦਾਅਵੇਦਾਰ

On Punjab

ਆਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਤੇ ਬਾਅਦ ਹੋਵੇਗਾ ਕੋਰੋਨਾ ਟੈਸਟ, ਧੀਰਜ ਰੱਖਣ ਖਿਡਾਰੀ : ਕ੍ਰੇਗ ਟਿਲੇ

On Punjab