ਇਸਲਾਮਾਬਾਦ: ਪਾਕਿਸਤਾਨ ਨੇ ਕਬੂਲ ਕੀਤਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਵਿਚ ਉਸਦਾ ਹੱਥ ਸੀ। ਭਾਰਤ ਕੋਲ ਪਹਿਲਾਂ ਹੀ ਇਸ ਦਾ ਸਬੂਤ ਹੈ। ਪਰ ਹੁਣ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿਚ ਕਿਹਾ ਹੈ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਸਰਕਾਰ ਦੀ ਵੱਡੀ ਕਾਮਯਾਬੀ ਹੈ।
ਦੱਸ ਦੇਈਏ ਕਿ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਿਲੇ ‘ਤੇ ਵਿਸਫੋਟਕ ਨਾਲ ਭਰੇ ਵਾਹਨ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਵਿੱਚ ਦੇਸ਼ ਦੇ 40 ਸੈਨਿਕ ਮਾਰੇ ਗਏ ਸੀ। ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਆਈਈਡੀ ਨਾਲ ਭਰੀ ਕਾਰ ਨੂੰ ਸੈਨਾ ਦੇ ਕਾਫਲੇ ਨਾਲ ਟੱਕਰ ਮਾਰ ਦਿੱਤੀ ਸੀ।
ਦਰਅਸਲ, ਪਾਕਿਸਤਾਨ ਦੇ ਇੱਕ ਸੀਨੀਅਰ ਵਿਰੋਧੀ ਨੇਤਾ ਅਯਾਜ਼ ਸਾਦਿਕ ਨੇ ਕਿਹਾ ਹੈ ਕਿ ਇੱਕ ਬੈਠਕ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਜੇ ਭਾਰਤੀ ਹਵਾਈ ਸੈਨਾ ਦੇ ਵਿੰਗ ਦੇ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਰਿਹਾ ਨਾ ਕੀਤਾ ਜਾਂਦਾ ਤਾਂ ਭਾਰਤ “ਰਾਤ ਨੌਂ ਵਜੇ” ਪਾਕਿਸਤਾਨ ‘ਤੇ ਹਮਲਾ ਕਰ ਦਵੇਗਾ।
ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਸਾਦਿਕ ਨੇ ਕਿਹਾ ਜਦੋਂ ਕੁਰੈਸ਼ੀ ਇਹ ਕਹਿ ਰਹੇ ਸੀ ਤਾਂ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਪਸੀਨਾ ਵਹਾ ਰਹੇ ਸੀ ਅਤੇ ਉਸ ਦੀਆਂ ਲੱਤਾਂ “ਕੰਬ ਰਹੀਆਂ ਸੀ”।
ਦੱਸ ਦੇਈਏ ਕਿ 37 ਸਾਲਾ ਅਭਿਨੰਦਨ ਵਰਧਮਾਨ ਭਾਰਤੀ ਹਵਾਈ ਸੈਨਾ ਦਾ ਅਧਿਕਾਰੀ ਹੈ ਜਿਸ ਨੂੰ 27 ਫਰਵਰੀ ਨੂੰ ਪਾਕਿਸਤਾਨੀ ਫੌਜ ਨੇ ਉਸ ਸਮੇਂ ਗ਼ੁਲਾਮ ਬਣਾਇਆ ਸੀ, ਜਦੋਂ ਵਰਧਮਾਨ ਦਾ ਮਿਗ -21 ਬਾਈਸਨ ਦੇ ਜਹਾਜ਼ ਨੂੰ ਪਾਕਿਸਤਾਨੀ ਜਹਾਜ਼ ਨਾਲ ਹਵਾਈ ਲੜਾਈ ਵਿੱਚ ਹੇਠਾਂ ਸੁੱਟ ਦਿੱਤਾ ਸੀ।
ਇਸੇ ਘਟਨਾ ਦਾ ਜ਼ਿਕਰ ਕਰਦਿਆਂ ਅਯਾਜ ਸਾਦਿਕ ਨੇ ਪਾਕਿਸਤਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਯਾਜ ਸਾਦਿਕ ਦੇ ਦਾਅਵਿਆਂ ਤੋਂ ਬਾਅਦ ਪਾਕਿਸਤਾਨ ਸਰਕਾਰ ਦਾ ਮਜ਼ਾਕ ਉੱਡ ਰਹੀ ਹੈ। ਫਵਾਦ ਚੌਧਰੀ ਉਨ੍ਹਾਂ ਦੇ ਬਿਆਨ ਦਾ ਜਵਾਬ ਦੇ ਰਹੇ ਸੀ।