ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਕਿਡਨੈਪ ਤੇ ਜ਼ਬਰਨ ਵਿਆਹ ਦੇ ਮਾਮਲਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਲੋਚਨਾ ਤੋਂ ਬਾਅਦ ਹੁਣ ਇੱਥੇ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ। ਪਾਕਿ ’ਚ ਹਿੰਦੂ ਕੁੜੀਆਂ ਨੂੰ ਪਹਿਲਾਂ ਜਾਰੀ ਦਸਤਾਵੇਜ਼ਾਂ ਦੇ ਮਾਧਿਅਮ ਨਾਲ ਮੁਸਲਿਮ ਬਣਾਇਆ ਜਾਂਦਾ ਹੈ। ਉਨ੍ਹਾਂ ਦੇ ਮਾਂ-ਬਾਪ ਵੀ ਦਸਤਾਵੇਜ਼ਾਂ ’ਚ ਮੁਸਲਿਮ ਦੱਸ ਦਿੱਤਾ ਜਾਂਦਾ ਹੈ ਤੇ ਫਿਰ ਜ਼ਬਰਨ ਵਿਆਹ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਦਾ ਹੀ ਮਾਮਲੇ ਸਿੰਧ ਸੂਬੇ ਦੇ ਬਾਦਿਨ ਜ਼ਿਲ੍ਹੇ ’ਚ ਆਇਆ ਹੈ, ਜਿੱਥੇ ਰੀਨਾ ਮੇਘਵਾਰ ਨਾਮ ਦੀ ਹਿੰਦੂ ਕੁੜੀ ਨੂੰ ਪਹਿਲਾਂ ਫਰਜ਼ੀ ਕਾਗਜਾਤ ਬਣਾ ਕੇ ਮੁਸਲਿਮ ਪਰਿਵਾਰ ਦੀ ਕੁੜੀ ਬਣਾ ਦਿੱਤਾ ਗਿਆ। ਉਸ ਦੇ ਬਾਅਦ ਇਕ ਮੁਸਲਿਮ ਨਾਲ ਵਿਆਹ ਕਰ ਦਿੱਤਾ ਗਿਆ। ਮਾਤਾ-ਪਿਤਾ ਦੀ ਗੁਹਾਰ ’ਤੇ ਹਾਈ ਕੋਰਟ ਦੀ ਜਾਂਚ ’ਚ ਸਾਰਾ ਭੇਦ ਖੁੱਲ੍ਹ ਗਿਆ। ਬਾਅਦ ’ਚ ਪੁਲਿਸ ਨੇ ਰੀਨਾ ਨੂੰ ਰਿਹਾ ਕਰਾ ਲਿਆ।