Nawaz Sharif medical report rejected: ਕਰਾਚੀ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਰਕਾਰ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਰਿਪੋਰਟ ਨੂੰ ਲੰਡਨ ਵਿੱਚ ਕਿਸੇ ਨਿੱਜੀ ਹਸਪਤਾਲ ਵੱਲੋਂ ਤਿਆਰ ਕੀਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਮੈਡੀਕਲ ਰਿਪੋਰਟ ਵਿੱਚ ਸ਼ਰੀਫ਼ ਦੇ ਇਲਾਜ ਬਾਰੇ ਉਨ੍ਹਾਂ ਦੇ ਬਲੱਡ ਪਲੈਟਲੈਟ ਕਾਉਂਟ ਬਾਰੇ ਘੱਟ ਜਾਣਕਾਰੀ ਦਿੱਤੀ ਗਈ। ਹੈ ।
ਦੱਸ ਦੇਈਏ ਕਿ ਨਵਾਜ਼ ਸ਼ਰੀਫ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ । ਦਰਅਸਲ, ਉਨ੍ਹਾਂ ਦੀ ਖ਼ਰਾਬ ਸਿਹਤ ਅਤੇ ਪਲੇਟਲੈਟ ਕਾਉਂਟ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਉਨ੍ਹਾਂ ਵੱਲੋਂ ਬਿਮਾਰੀ ਦੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਲਈ ਗਈ ਸੀ । ਇਸ ਮਾਮਲੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਵੱਲੋਂ ਇਕ ਅਜਿਹੇ ਡਾਕਟਰ ਤੋਂ ਤਿਆਰ ਕਰਵਾਈ ਮੈਡੀਕਲ ਰਿਪੋਰਟ ਤਿਆਰ ਕਰਵਾ ਕੇ ਭੇਜੀ ਹੈ ਜਿਸ ਨੇ ਲੰਡਨ ਵਿੱਚ ਉਸ ਦਾ ਚੈਕਅਪ ਹੀ ਨਹੀਂ ਕੀਤਾ ।
ਦੱਸਿਆ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਵੱਲੋਂ ਪਲੇਟਲੈਟ ਦੀ ਕਮੀ ਅਤੇ ਆਈਟੀਪੀ ਬਿਮਾਰੀ ਲਈ ਚਾਰ ਕਾਰਡਿਕ ਚੈਕਅਪ ਕਰਵਾਏ ਗਏ, ਜਦਕਿ ਇੱਕ ਕਾਰਡਿਓਲਾਜਿਸਟ ਵੱਲੋਂ ਉਨ੍ਹਾਂ ਨੂੰ ਕੁਝ ਟੈਸਟ ਕਰਾਉਣ ਲਈ ਕਿਹਾ ਗਿਆ ਹੈ । ਇਸ ਤੋਂ ਇਲਾਵਾ ਸੂਤਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਾਹਰ ਵੁਡ ਵੱਲੋਂ ਕੋਈ ਵੀ ਰਿਪੋਰਟ ਸਰਕਾਰ ਨੂੰ ਸੌਂਪੀ ਨਹੀਂ ਗਈ ਹੈ ।