42.64 F
New York, US
February 4, 2025
PreetNama
ਖਾਸ-ਖਬਰਾਂ/Important News

ਪਾਕਿਸਤਾਨ ਦੇ ਘੱਟ ਗਿਣਤੀਆਂ ਲਈ ਪੰਜਾਬ ‘ਚ ਖੁੱਲ੍ਹੇ ਦਰਵਾਜ਼ੇ, ਦੁਰਗਿਆਨਾ ਕਮੇਟੀ ਦਾ ਵੱਡਾ ਐਲਾਨ

ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ ਭਾਰਤ ‘ਚ ਬਿਆਨ ਦਿੱਤਾ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀਆਂ ਨਾਲ ਧੱਕੇ ਹੋ ਰਹੇ ਹਨ। ਇਸ ਤੋਂ ਬਾਅਦ ਦੁਰਗਿਆਨਾ ਮੰਦਰ ਕਮੇਟੀ ਨੇ ਬੁੱਧਵਾਰ ਐਲਾਨ ਕੀਤਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਦੇ ਤਹਿਤ ਜੇ ਕੋਈ ਹਿੰਦੂ ਜਾਂ ਸਿੱਖ ਅੰਮ੍ਰਿਤਸਰ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ ਤਾਂ ਦੁਰਗਿਆਨਾ ਮੰਦਰ ਕਮੇਟੀ ਵੱਲੋਂ ਉਸ ਦੇ ਰਹਿਣ-ਸਹਿਣ ਤੇ ਪੁਨਰਵਾਸ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।

ਦਰਅਸਲ ਬੀਤੇ ਕੱਲ੍ਹ ਪਾਕਿਸਤਾਨ ਤੋਂ ਆਏ ਸਾਬਕਾ ਵਿਧਾਇਕ ਬਲਦੇਵ ਸਿੰਘ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿੱਚ ਹਿੰਦੂ ਘੱਟ ਗਿਣਤੀਆਂ ਦੇ ਨਾਲ ਨਾ ਇਨਸਾਫੀ ਹੋ ਰਹੀ ਹੈ। ਇਸ ਸਬੰਧੀ ਦੁਰਗਿਆਨਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਹਿੰਦੂ ਪਰਿਵਾਰ ਅੰਮ੍ਰਿਤਸਰ ਆਏ ਸੀ, ਜਿਨ੍ਹਾਂ ਦੇ ਪੁਨਰਵਾਸ ਦਾ ਸਾਰਾ ਜ਼ਿੰਮਾ ਦੁਰਗਿਆਨਾ ਮੰਦਰ ਕਮੇਟੀ ਨੇ ਕੀਤਾ ਸੀ।

ਉਨ੍ਹਾਂ ਕਿਹਾ ਕਿ ਅੱਜ ਵੀ ਪਾਕਿਸਤਾਨ ਦੇ ਵਿੱਚ ਹਿੰਦੂ ਭਾਈਚਾਰੇ ਨਾਲ ਕਈ ਤਰ੍ਹਾਂ ਦੇ ਜ਼ੁਲਮ ਹੋ ਰਹੇ ਹਨ ਤੇ ਹੁਣ ਵੀ ਜੇ ਕੋਈ ਹਿੰਦੂ ਪਰਿਵਾਰ ਪਾਕਿਸਤਾਨ ਤੋਂ ਆ ਕੇ ਭਾਰਤ ਰਹਿਣ ਦਾ ਫੈਸਲਾ ਕਰਦਾ ਹੈ ਜਾਂ ਅੰਮ੍ਰਿਤਸਰ ਰਹਿੰਦਾ ਹੈ ਤਾਂ ਕਮੇਟੀ ਉਨ੍ਹਾਂ ਦੇ ਪੁਨਰਵਾਸ ਦਾ ਸਾਰਾ ਖਰਚਾ ਕਰੇਗੀ। ਸ਼ਰਮਾ ਨੇ ਬਲਦੇਵ ਕੁਮਾਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਪਾਕਿਸਤਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਸ਼ਰਮਾ ਨੇ ਕਿਹਾ ਸਿਰਫ ਹਿੰਦੂ ਹੀ ਨਹੀਂ ਜੇ ਕੋਈ ਸਿੱਖ ਜਾਂ ਇਸਾਈ ਵੀ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਭਾਰਤ ਆਉਂਦਾ ਹੈ ਤਾਂ ਦੁਰਗਿਆਨਾ ਮੰਦਰ ਕਮੇਟੀ ਨੂੰ ਕੋਈ ਚੀਜ਼ ਨਹੀਂ ਹੋਵੇਗੀ ਦੁਰਗਿਆਣਾ ਮੰਦਰ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਨੂੰ ਪੂਰੇ ਜ਼ੋਰਾਂ ਨਾਲ ਚੁੱਕਣ ਦੀ ਮੰਗ ਕੀਤੀ ਹੈ।

Related posts

ਚੀਨ ਦੀਆਂ ਖਤਰਨਾਕਾਂ ਚਾਲਾਂ! ਹੁਣ ਤੱਕ ਭਾਰਤ ਸਣੇ 6 ਦੇਸ਼ਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ

On Punjab

Huma Abedin News : ਸੰਸਦ ਨੇ ਕੌਫੀ ਪੀਣ ਲਈ ਘਰ ਬੁਲਾਇਆ ਫਿਰ ਕਰਨ ਲੱਗਾ Kiss, ਹਿਲੇਰੀ ਕਲਿੰਟਨ ਦੀ ਸਹਿਯੋਗੀ ਦੀ ਖੁਲਾਸਾ

On Punjab

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama