ਲਾਹੌਰ: ਈਦ-ਉਲ-ਅੱਧਾ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ‘ਚ ਸਖ਼ਤ ਲੌਕਡਾਊਨ ਲਾਗੂ ਕੀਤਾ ਗਿਆ ਹੈ। ਸੈਕਟਰੀ ਪ੍ਰਾਇਮਰੀ ਅਤੇ ਸੈਕੰਡਰੀ ਹੈਲਥ ਕੇਅਰ ਕੈਪਟਨ (ਸੇਵਾ ਮੁਕਤ) ਮੁਹੰਮਦ ਉਸਮਾਨ ਨੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੁਹੰਮਦ ਉਸਮਾਨ ਨੇ ਕਿਹਾ ਕਿ ਸਾਰੇ ਛੋਟੇ ਅਤੇ ਵੱਡੇ ਬਾਜ਼ਾਰ 28 ਜੁਲਾਈ ਤੋਂ 5 ਅਗਸਤ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ।
ਸਮਾਰਟ ਲੌਕਡਾਉਨ ਖੇਤਰ ਵਿੱਚ ਜ਼ਰੂਰੀ ਚੀਜ਼ਾਂ ਉਪਲਬਧ ਰਹਿਣਗੀਆਂ। ਸਾਰੇ ਮੈਡੀਕਲ ਸਟੋਰ, ਪੈਟਰੋਲ ਪੰਪ, ਕਰਿਆਨੇ ਦੀਆਂ ਦੁਕਾਨਾਂ, ਬੇਕਰੀ ਅਤੇ ਗਰੋਸਰੀ ਸਟੋਰ ਕੰਮ ਦੇ ਸਮਾਂ ਸੀਮਾ ਅਨੁਸਾਰ ਖੁੱਲ੍ਹੇ ਰਹਿਣਗੇ। ਵਿੱਦਿਅਕ ਸੰਸਥਾਵਾਂ, ਮੈਰਿਜ ਹਾਲ, ਰੈਸਟੋਰੈਂਟ ਅਤੇ ਸਿਨੇਮਾ ਹਾਲ ਬੰਦ ਰਹਿਣਗੇ।
ਸਮਾਰਟ ਲੌਕਡਾਊਨ ਦਾ ਉਦੇਸ਼ ਬਾਜ਼ਾਰਾਂ ‘ਚ ਭੀੜ ਕਾਰਨ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣਾ ਹੈ। ਕੈਪਟਨ ਮੁਹੰਮਦ ਉਸਮਾਨ ਨੇ ਕਿਹਾ ਕਿ ਸਾਵਧਾਨੀ ਦੇ ਉਪਾਵਾਂ ਕਾਰਨ ਸੂਬੇ ਵਿੱਚ ਕੋਰੋਨਾਵਾਇਰਸ ਦੀ ਦਰ ਹੌਲੀ ਹੌਲੀ ਘਟ ਰਹੀ ਹੈ।